10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ੍ਰੀ ਕ੍ਰਿਸ਼ਨ ਜਨਮ ਛਠੀ ਮਨਾਉਣ ਮੌਕੇ ਦੁਰਗਾ ਮਾਤਾ ਮੰਦਰ ਵਿਖੇ ਲੰਗਰ ਲਗਾਇਆ

ਲੁਧਿਆਣਾ, 9 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦੁਰਗਾ ਮਾਤਾ ਮੰਦਿਰ, ਸੁਪਰ ਸਾਈਕਲ ਮਾਰਕੀਟ, ਗਿੱਲ ਰੋਡ ਵਿਖੇ ਸ੍ਰੀ ਕ੍ਰਿਸ਼ਨ ਜਨਮ ਛਠੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸੁਪਰ ਸਾਈਕਲ ਮਾਰਕੀਟ ਦੇ ਪ੍ਰਧਾਨ ਦਲੀਪ ਸਿੰਘ ਖੁਰਾਣਾ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਲਵਨੀਤ ਸਿੰਘ ਅਰਨੇਜਾ ਦੀ ਦੇਖ-ਰੇਖ ਹੇਠ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਲੰਗਰ ਦਾ ਪ੍ਰਸ਼ਾਦ ਛਕਿਆ।

ਅਜੀਤ ਡੈਸਕ 10-09-2026
ਲੁਧਿਆਣਾ, 9 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦੁਰਗਾ ਮਾਤਾ ਮੰਦਿਰ, ਸੁਪਰ ਸਾਈਕਲ ਮਾਰਕੀਟ, ਗਿੱਲ ਰੋਡ ਵਿਖੇ ਸ੍ਰੀ ਕ੍ਰਿਸ਼ਨ ਜਨਮ ਛਠੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸੁਪਰ ਸਾਈਕਲ ਮਾਰਕੀਟ ਦੇ ਪ੍ਰਧਾਨ ਦਲੀਪ ਸਿੰਘ ਖੁਰਾਣਾ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਲਵਨੀਤ ਸਿੰਘ ਅਰਨੇਜਾ ਦੀ ਦੇਖ-ਰੇਖ ਹੇਠ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਲੰਗਰ ਦਾ ਪ੍ਰਸ਼ਾਦ ਛਕਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਇਲਾਕਾ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਨੇ ਲੰਗਰ ਵਰਤਾਉਂਦਿਆਂ ਕਿਹਾ ਕਿ ਧਾਰਮਿਕ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਪ੍ਰਧਾਨ ਦਲੀਪ ਸਿੰਘ ਖੁਰਾਣਾ ਅਤੇ ਲਵਨੀਤ ਸਿੰਘ ਅਰਨੇਜਾ ਵਲੋਂ ਸਮਾਗਮ ਵਿਚ ਪਹੁੰਚੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਦਿਰ ਵਿਚ ਹਰ ਧਾਰਮਿਕ ਸਮਾਗਮ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ। ਹੋਰਨਾਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਖੁਰਾਣਾ, ਹਰਬੰਸ ਸਿੰਘ ਨੀਟਾ, ਇਕਬਾਲ ਸਿੰਘ, ਲਵਨੀਤ ਸਿੰਘ ਅਨੇਜਾ, ਵਿਨੇ ਨਾਗਪੁਰ, ਸੁਨੀਲ ਕੁਮਾਰ, ਗਗਨਦੀਪ ਸਿੰਘ, ਤਰਨਦੀਪ ਸਿੰਘ, ਸਰਬਜੀਤ ਸਿੰਘ ਲੋਟੇ, ਵਿੱਪਨ ਪੁਰੀ, ਪ੍ਰਵੀਨ ਗੁਪਤਾ, ਸੰਜੀਵ ਕੁਮਾਰ, ਪੰਡਿਤ ਅਸ਼ੋਕ ਕੁਮਾਰ, ਆਰ ਕੇ ਬਾਂਸਲ, ਮਾਰਕੀਟ ਦੇ ਦੁਕਾਨਦਾਰਾਂ ਅਤੇ ਸੇਵਾਦਾਰਾਂ ਨੇ ਸ਼ਰਧਾ ਨਾਲ ਲੰਗਰ ਵਰਤਾਉਣ ਦੀ ਸੇਵਾ ਨਿਭਾਈ।
ਪਿਛਲੀ ਖ਼ਬਰ ਵਿਧਾਇਕਾਂ ਅਤੇ ਡੀ. ਸੀ. ਵਲੋਂ ਖੇਡਾਂ ਵਤਨ ਪੰਜਾਬ ਦੀਆਂ - ਸੀਜ਼ਨ 4’ ਦੇ ਪ੍ਰੋਗਰਾਮ ਦਾ ਐਲਾਨ ਡਾ . ਬੀ . ਆਰ . ਅੰਬੇਡਕ... ਅਗਲੀ ਖ਼ਬਰ ਪੰਜਾਬ ’ਚ 700 ਕਰੋੜ ਤੋਂ ਵੱਧ ਜੀ.ਐਸ.ਟੀ. ਰਿਫੰਡ ਬਕਾਇਆ, ਵਪਾਰੀ ਪ੍ਰੇਸ਼ਾਨ-ਅਨਿਲ ਸਰੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।