09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੁਲਾਜ਼ਮ ਫਰੰਟ ਅਤੇ ਪੈਨਸ਼ਨਰ ਯੂਨੀਅਨ ਕਮੇਟੀ ਦੇ ਸੱਦੇ ’ ਤੇ ਕੀਤਾ ਰੋਸ ਪ੍ਰਦਰਸ਼ਨ

ਭਾਮੀਆਂ ਕਲਾਂ, 8 ਸਤੰਬਰ (ਜਤਿੰਦਰ ਭੰਬੀ)-ਜਨਤਾ ਨਗਰ ਮੰਡਲ ਵਿਖੇ ਸਾਂਝਾ ਮੁਲਾਜ਼ਮ ਫਰੰਟ ਅਤੇ ਪੈਨਸ਼ਨਰ ਯੂਨੀਅਨ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਦੇ ਡੀ. ਏ.

ਅਜੀਤ ਡੈਸਕ 09-09-2026
ਭਾਮੀਆਂ ਕਲਾਂ, 8 ਸਤੰਬਰ (ਜਤਿੰਦਰ ਭੰਬੀ)-ਜਨਤਾ ਨਗਰ ਮੰਡਲ ਵਿਖੇ ਸਾਂਝਾ ਮੁਲਾਜ਼ਮ ਫਰੰਟ ਅਤੇ ਪੈਨਸ਼ਨਰ ਯੂਨੀਅਨ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਦੇ ਡੀ.ਏ. ਦੀ ਮੰਗ ਤੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਟੀ.ਐਸ.ਯੂ. ਸੰਘਰਸ਼ਸ਼ੀਲ ਜੇ.ਈ. ਕੌਂਸਲ, ਕਰਮਚਾਰੀ ਦਲ ਏਟਕ ਫੈਡਰੇਸ਼ਨ, ਐਸ.ਬੀ.ਸੀ. ਯੂਨੀਅਨ, ਕੈਂਥ ਪੈਨਸ਼ਨਰ ਯੂਨੀਅਨ ਜਨਤਾ ਨਗਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮ ਸ਼ਾਮਿਲ ਹੋਏ। ਟੀ.ਐਸ.ਯੂ. ਵਲੋਂ ਗੁਰਦੀਪ ਸਿੰਘ ਗਰੇਵਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ, ਜੋ ਸਰਕਾਰ ਵਲੋਂ ਮੰਨੀਆਂ ਗਈਆਂ ਹਨ, ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ, ਨਹੀਂ ਤਾਂ ਮੁਲਾਜ਼ਮਾਂ ਵਲੋ ਆਉਣ ਵਾਲੇ ਦਿਨਾਂ ਵਿਚ ਮੰਤਰੀ ਦਾ ਫ਼ੀਲਡ ਵਿਚ ਆਉਣ ’ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ ਅਤੇ ਜੋ ਮੁਲਾਜ਼ਮ ਫਰੰਟ ਤੇ ਪੈਨਸ਼ਨਰਜ਼ ਵਲੋਂ ਜੋ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ। ਇਸ ਸਮੇਂ ਗੁਰਦੇਵ ਸਿੰਘ ਮੰਡਲ ਸੁਪਰਡੈਂਟ, ਪ੍ਰਭਜੋਤ ਕੌਰ, ਮਨਜੀਤ ਕੌਰ, ਮੀਨਾ ਕੁਮਾਰੀ, ਮੰਜਨਾ ਰਾਣੀ, ਅਦਿੱਤਯ ਪ੍ਰਤਾਪ, ਚੰਨਪੀਤ ਸਿੰਘ, ਸੁਧੀਰ ਕੁਮਾਰ, ਚਰਨਜੀਤ ਸਿੰਘ ਲੁਹਾਰਾ ਤੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਰੋਸ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਪਰਮਜੀਤ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਗੈਂਗਵਾਰ ਕਾਰਨ ਦੋ ਧੜਿਆਂ ਵਿਚਾਲੇ ਹੋਈ ਲੜਾਈ ਵਿਚ ਗੋਲੀ ਚੱਲਣ ਨਾਲ ਇਕ ਜ਼ਖਮੀ ਛਾਉਣੀ ਮੁਹੱਲਾ ਵਿਚ ਹੋਈ ਵਾਰਦਾਤ ਕਾਰਨ ਲੋ... ਅਗਲੀ ਖ਼ਬਰ ਛਪਾਰ ਕਾਨਫ਼ਰੰਸ ’ ਚ ਹਲਕਾ ਗਿੱਲ ਤੋਂ ਸ਼ਿਵਾਲਿਕ ਦੀ ਅਗਵਾਈ ਹੇਠ 50 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫ਼ਲੇ ਰਾਹੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।