08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਧੁੰਨਾ ਵਲੋਂ ਗੁਰਪ੍ਰੀਤ ਨਗਰ ਵਿਚ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ

ਡਾਬਾ/ਲੁਹਾਰਾ, 7 ਸਤੰਬਰ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਹਲਕਾ ਦੱਖਣੀ ਦੇ ਵਾਰਡ ਨੰਬਰ 35 ਅਧੀਨ ਆਉਂਦੇ ਗੁਰਪ੍ਰੀਤ ਨਗਰ ਇਲਾਕੇ ਵਿਚ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿਛਲੇ ਕੁੱਝ ਸਮੇਂ ਤੋਂ ਪਾਣੀ ਦੀ ਸਪਲਾਈ ਵਿਚ ਗੰਦਗੀ ਮਿਲਣ ਕਾਰਨ ਇਲਾਕਾ ਨਿਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਲੋਕ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਤੋਂ ਵੀ ਅਸਮਰਥ ਸਨ।

ਅਜੀਤ ਡੈਸਕ 08-09-2026
ਡਾਬਾ/ਲੁਹਾਰਾ, 7 ਸਤੰਬਰ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਹਲਕਾ ਦੱਖਣੀ ਦੇ ਵਾਰਡ ਨੰਬਰ 35 ਅਧੀਨ ਆਉਂਦੇ ਗੁਰਪ੍ਰੀਤ ਨਗਰ ਇਲਾਕੇ ਵਿਚ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿਛਲੇ ਕੁੱਝ ਸਮੇਂ ਤੋਂ ਪਾਣੀ ਦੀ ਸਪਲਾਈ ਵਿਚ ਗੰਦਗੀ ਮਿਲਣ ਕਾਰਨ ਇਲਾਕਾ ਨਿਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਲੋਕ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਤੋਂ ਵੀ ਅਸਮਰਥ ਸਨ। ਮੁਹੱਲਾ ਵਾਸੀਆਂ ਵਲੋਂ ਇਸ ਗੰਭੀਰ ਸਮੱਸਿਆ ਨੂੰ ਉਠਾਏ ਜਾਣ ਤੋਂ ਬਾਅਦ ਵਾਰਡ ਨੰਬਰ 35 ਦੇ ਕੌਂਸਲਰ ਪਤੀ ਜਗਦੇਵ ਸਿੰਘ ਧੁੰਨਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਦੇ ਜ਼ੋਨ ਬੀ ਦੇ ਜੇ. ਈ. ਅਵਨੀਤ ਖੁਰਾਣਾ ਨਾਲ ਮਿਲ ਕੇ ਮੌਕੇ ਦਾ ਦੌਰਾ ਕੀਤਾ। ਇਸ ਦੌਰਾਨ ਪਾਣੀ ਦੀ ਸਪਲਾਈ ਲਾਈਨਾਂ ਅਤੇ ਹੋਰ ਕਨੈੱਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਇਆ। ਕੌਂਸਲਰ ਪਤੀ ਜਗਦੇਵ ਸਿੰਘ ਧੁੰਨਾ ਨੇ ਦੱਸਿਆ ਕਿ ਇਲਾਕੇ ਵਿਚ ਕੁੱਝ ਕਨੈੱਕਸ਼ਨ ਪਾਈਪਾਂ ਟੁੱਟੀਆਂ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਮਿਲ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਖ਼ਰਾਬ ਅਤੇ ਟੁੱਟੀਆਂ ਪਾਈਪਾਂ ਨੂੰ ਬਦਲ ਕੇ ਨਵੀਆਂ ਪਾਈਪਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਪ੍ਰਣਾਲੀ ਨੂੰ ਠੀਕ ਕਰਨ ਦੇ ਨਾਲ-ਨਾਲ ਇਲਾਕੇ ਦੀ ਮੇਨ ਰੋਡ ’ਤੇ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਸਫ਼ਾਈ ਦਾ ਕੰਮ ਵੀ ਕਰਵਾਇਆ ਗਿਆ ਹੈ। ਨਗਰ ਨਿਗਮ ਦੀ ਟੀਮ ਵਲੋਂ ਕੀਤੇ ਗਏ ਕੰਮ ਤੋਂ ਬਾਅਦ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ ਅਤੇ ਮੁਹੱਲਾ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਹਰਜੀਤ ਸਿੰਘ, ਜਗਤਪਾਲ, ਪ੍ਰੇਮ ਕੁਮਾਰ, ਸਤਿੰਦਰ ਕੁਮਾਰ, ਦਵਿੰਦਰ ਸੈਣੀ, ਸ਼ੰਕਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਅਤੇ ਮਨਜਿੰਦਰ ਸਿੰਘ ਸਮੇਤ ਹੋਰ ਮੁਹੱਲਾ ਨਿਵਾਸੀਆਂ ਨੇ ਵਾਰਡ ਨੰਬਰ 35 ਦੇ ਕੌਂਸਲਰ ਪਤੀ ਜਗਦੇਵ ਸਿੰਘ ਧੁੰਨਾ ਤੇ ਨਗਰ ਨਿਗਮ ਜ਼ੋਨ ਬੀ ਦੇ ਜੇ. ਈ. ਅਵਨੀਤ ਖੁਰਾਣਾ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਨੌਵੇਂ ਦਿਨ ਵੀ ਧਰਨਾ ਜਾਰੀ ਅਗਲੀ ਖ਼ਬਰ ਸ੍ਰੀ ਮਾਂ ਬੰਗਲਾਮੁਖੀ ਧਾਮ ਵਿਖੇ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।