ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਅੱਖਾਂ ਅਤੇ ਦੰਦਾਂ ਦੀ ਮੁਫ਼ਤ ਜਾਂਚ ਦੇ ਨਾਲ ਲਗਾਇਆ ਮੋਤੀਆਬਿੰਦ ਆਪ੍ਰੇਸ਼ਨ ਕੈਂਪ
ਲਾਡੋਵਾਲ, 6 ਸਤੰਬਰ (ਬਲਬੀਰ ਸਿੰਘ ਰਾਣਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵਲੋਂ 64-ਰੱਖ ਬਾਗ ਸਥਿਤ ਕਿਰਪਾਲ ਆਸ਼ਰਮ ਵਿਖੇ ਅੱਜ 6 ਸਤੰਬਰ ਨੂੰ ਪੰਜਾਬ ਦੇ ਪ੍ਰਸਿੱਧ ਸੋਹਾਨਾ ਆਈ ਹਸਪਤਾਲ ਅਤੇ ਅਰੋੜਾ ਡੈਂਟਲ ਕਲੀਨਿਕ ਅਤੇ ਸਨਾਤਨ ਧਰਮ ਮੰਦਿਰ, ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ ਅਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਇਸ ਕੈਂਪ ਵਿਚ ਸੋਹਾਨਾ ਆਈ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਨੇ ਵੱਡੀ ਗਿਣਤੀ ਵਿਚ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਮੋਤੀਆਬਿੰਦ ਪਾਇਆ ਗਿਆ, ਉਨ੍ਹਾਂ ਦਾ ਮੋਤੀਆਬਿੰਦ ਆਪ੍ਰੇਸ਼ਨ ਮਿਸ਼ਨ ਵਲੋਂ ਸੋਹਾਨਾ ਆਈ ਹਸਪਤਾਲ ਵਿਚ ਮੁਫ਼ਤ ਕੀਤਾ ਜਾਵੇਗਾ, ਜਦਕਿ ਕੈਂਪ ਵਿਚ ਅਰੋੜਾ ਡੈਂਟਲ ਕਲੀਨਿਕ ਅਤੇ ਸਨਾਤਨ ਧਰਮ ਮੰਦਿਰ, ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਡਾਕਟਰਾਂ ਨੇ ਆਏ ਹੋਏ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਦੰਦਾਂ ਵਿਚ ਲੱਗੀ ਕੈਵਿਟੀ, ਸੋਜ, ਪਾਇਰੀਆ ਅਤੇ ਠੰਡਾ-ਗਰਮ ਲੱਗਣ ਵਰਗੀਆਂ ਬਿਮਾਰੀਆਂ ਦਾ ਮੁਫ਼ਤ ’ਚ ਇਲਾਜ ਕੀਤਾ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਬੰਧੀ ਗੱਲਬਾਤ ਕਰਦਿਆਂ ਸਕੱਤਰ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਕੈਂਪ ਵਿਚ ਆਏ ਅੱਖਾਂ ਤੇ ਦੰਦਾਂ ਦੇ ਸਾਰੇ ਮਰੀਜ਼ਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਵਿਚ ਇਲਾਜ ਕਰਵਾ ਕੇ ਉਨ੍ਹਾਂ ਨੂੰ ਕਾਫ਼ੀ ਰਾਹਤ ਅਤੇ ਸੰਤੁਸ਼ਟੀ ਮਿਲਦੀ ਹੈ।
ਸ
ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਮਨਾਉਣ ਮੌਕੇ ਵਿਦਿਆਰਥੀ ਆਪਣੇ ਵਲੋਂ ਤਿਆਰ ਕੀਤਾ ਗ੍ਰੀਟਿੰਗ ਕਾਰਡ ਸੀਨੀ. ਕਲਰਕ ਸੋਮ ਨਾਥ ਨੂੰ ਭੇਟ ਕਰਦਾ ਹੋਇਆ। ਤਸਵੀਰ-ਮਨਜੀਤ ਸਿੰਘ ਦੁੱਗਰੀ
07-09-2026
ਲਾਡੋਵਾਲ, 6 ਸਤੰਬਰ (ਬਲਬੀਰ ਸਿੰਘ ਰਾਣਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵਲੋਂ 64-ਰੱਖ ਬਾਗ ਸਥਿਤ ਕਿਰਪਾਲ ਆਸ਼ਰਮ ਵਿਖੇ ਅੱਜ 6 ਸਤੰਬਰ ਨੂੰ ਪੰਜਾਬ ਦੇ ਪ੍ਰਸਿੱਧ ਸੋਹਾਨਾ ਆਈ ਹਸਪਤਾਲ ਅਤੇ ਅਰੋੜਾ ਡੈਂਟਲ ਕਲੀਨਿਕ ਅਤੇ ਸਨਾਤਨ ਧਰਮ ਮੰਦਿਰ, ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਸਹਿਯੋਗ ਨਾਲ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ ਅਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਇਸ ਕੈਂਪ ਵਿਚ ਸੋਹਾਨਾ ਆਈ ਹਸਪਤਾਲ ਦੇ ਤਜਰਬੇਕਾਰ ਡਾਕਟਰਾਂ ਨੇ ਵੱਡੀ ਗਿਣਤੀ ਵਿਚ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਮੋਤੀਆਬਿੰਦ ਪਾਇਆ ਗਿਆ, ਉਨ੍ਹਾਂ ਦਾ ਮੋਤੀਆਬਿੰਦ ਆਪ੍ਰੇਸ਼ਨ ਮਿਸ਼ਨ ਵਲੋਂ ਸੋਹਾਨਾ ਆਈ ਹਸਪਤਾਲ ਵਿਚ ਮੁਫ਼ਤ ਕੀਤਾ ਜਾਵੇਗਾ, ਜਦਕਿ ਕੈਂਪ ਵਿਚ ਅਰੋੜਾ ਡੈਂਟਲ ਕਲੀਨਿਕ ਅਤੇ ਸਨਾਤਨ ਧਰਮ ਮੰਦਿਰ, ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਡਾਕਟਰਾਂ ਨੇ ਆਏ ਹੋਏ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਦੰਦਾਂ ਵਿਚ ਲੱਗੀ ਕੈਵਿਟੀ, ਸੋਜ, ਪਾਇਰੀਆ ਅਤੇ ਠੰਡਾ-ਗਰਮ ਲੱਗਣ ਵਰਗੀਆਂ ਬਿਮਾਰੀਆਂ ਦਾ ਮੁਫ਼ਤ ’ਚ ਇਲਾਜ ਕੀਤਾ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਬੰਧੀ ਗੱਲਬਾਤ ਕਰਦਿਆਂ ਸਕੱਤਰ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਕੈਂਪ ਵਿਚ ਆਏ ਅੱਖਾਂ ਤੇ ਦੰਦਾਂ ਦੇ ਸਾਰੇ ਮਰੀਜ਼ਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਵਿਚ ਇਲਾਜ ਕਰਵਾ ਕੇ ਉਨ੍ਹਾਂ ਨੂੰ ਕਾਫ਼ੀ ਰਾਹਤ ਅਤੇ ਸੰਤੁਸ਼ਟੀ ਮਿਲਦੀ ਹੈ। ਇਸ ਮੌਕੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਿਸ਼ਨ ਦੀ ਲੁਧਿਆਣਾ ਸ਼ਾਖਾ ਵਲੋਂ ਕਈ ਤਰ੍ਹਾਂ ਦੇ ਮਾਨਵ-ਕਲਿਆਣ ਕਾਰਜ ਕੀਤੇ ਜਾ ਰਹੇ ਹਨ, ਜਿਵੇਂ ਕਿ ਖ਼ੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ। ਬੇਸਹਾਰਾ ਬੱਚਿਆਂ ਨੂੰ ਸਰਦੀਆਂ ਵਿਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤੂਆਂ ਮੁਫ਼ਤ ਵੰਡੀਆਂ ਜਾਂਦੀਆਂ ਹਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਪੌਦੇ ਵੀ ਮੁਫ਼ਤ ਵੰਡੇ। ਉਨ੍ਹਾਂ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਖ਼ੂਨਦਾਨ ਕੈਂਪ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਤੇ ਸਿਹਤ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਸਰੀਰਕ ਤੌਰ ’ਤੇ ਅਪਾਹਜ ਭੈਣ-ਭਰਾਵਾਂ ਨੂੰ ਸਹਾਇਤਾ ਲਈ ਉਪਕਰਨ ਵੀ ਵੰਡੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੌਜੂਦਾ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਵਿਸ਼ਵ ਭਰ ਵਿਚ ਅਨੇਕਾਂ ਯਾਤਰਾਵਾਂ ਕਰਕੇ ਲੱਖਾਂ ਲੋਕਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾ ਰਹੇ ਹਨ, ਜਿਸ ਨਾਲ ਅਸੀਂ ਆਪਣੇ ਮਨੁੱਖਾ ਜੀਵਨ ਦੇ ਟੀਚੇ, ਜੋ ਕਿ ਆਪਣੇ ਆਪ ਨੂੰ ਜਾਣਨਾ ਤੇ ਪਿਤਾ-ਪਰਮੇਸ਼ਰ ਵਿਚ ਲੀਨ ਹੋਣ ਦੀ ਵਿਧੀ ਸਿਖਾ ਰਹੇ ਹਨ।