02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੈਬਨਿਟ ਮੰਤਰੀ ਮੁੰਡੀਆਂ ਨੇ ਗੁਰੂ ਤੇਗ ਬਹਾਦਰ ਨਗਰ ’ਚ ਚਲਾਈ ਸਫ਼ਾਈ ਮੁਹਿੰਮ

ਲੁਧਿਆਣਾ, 1 ਸਤੰਬਰ (ਬੈਂਸ)-70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਵਿਚ ਦੂਜਾ ਅਤੇ ਅੰਡਰ 17 ਤੇ ਅੰਡਰ-19 ਵਿਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਦੀਪਾਂਸ਼ੂ ਨੇ ਸੋਨ ਤਗਮਾ, ਮੋਨਿਕਾ ਨੇ ਚਾਂਦੀ ਅਤੇ ਦਿਵਿਆ ਜੋਤ ਤੇ ਸ਼ਿਵਮ ਨੇ ਕਾਂਸੀ ਦੇ ਤਗਮੇ ਜਿੱਤੇ।

ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਜੂਡੋ ਦੇ ਜੇਤੂ ਖਿਡਾਰੀਆਂ ਨਾਲ ਮੌਜੂਦ ਸਕੂਲ ਦਾ ਸਟਾਫ਼। ਤਸਵੀਰ-ਸੇਵਕ ਸਿੰਘ 02-09-2026
ਲੁਧਿਆਣਾ, 1 ਸਤੰਬਰ (ਬੈਂਸ)-70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਵਿਚ ਦੂਜਾ ਅਤੇ ਅੰਡਰ 17 ਤੇ ਅੰਡਰ-19 ਵਿਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਦੀਪਾਂਸ਼ੂ ਨੇ ਸੋਨ ਤਗਮਾ, ਮੋਨਿਕਾ ਨੇ ਚਾਂਦੀ ਅਤੇ ਦਿਵਿਆ ਜੋਤ ਤੇ ਸ਼ਿਵਮ ਨੇ ਕਾਂਸੀ ਦੇ ਤਗਮੇ ਜਿੱਤੇ। ਅੰਡਰ-17 ਵਿਚ ਸਾਗਰ, ਰੌਣਕ, ਪ੍ਰਭਜੋਤ, ਅਰਜੁਨ ਅਤੇ ਸੱਭਿਆ ਨੇ ਸੋਨ ਤਗਮੇ ਹਾਸਲ ਕੀਤੇ। ਅੰਡਰ-19 ਵਿਚ ਗੌਰਵ, ਦੇਵਨ, ਅੰਸ਼, ਨਿਰੰਜਨ, ਪ੍ਰਿੰਸ ਅਤੇ ਰੀਜੁਲ ਖੁਰਾਣਾ ਨੇ ਸੋਨੇ ਦੇ ਤਗਮੇ ਜਿੱਤੇ। ਸਕੂਲੇ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਿਹਤ ਤੇ ਸਰੀਰਕ ਸਿੱਖਿਆ ਲੈਕਚਰਾਰ ਹਰਮੀਤ ਸਿੰਘ ਅਤੇ ਡੀ.ਪੀ.ਈ. ਸੁਖਵਿੰਦਰ ਸਿੰਘ ਦੀ ਮਿਹਨਤ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਰੌਸ਼ਨ ਸਿੰਘ ਸਾਗਰ ਵਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ ਦਾ ਪੋਸਟਰ ਪਹਿਲਵਾਨ ਨੇ ਕੀਤਾ ਜਾਰੀ ਅਗਲੀ ਖ਼ਬਰ ਪੰਜਾਬੀ ਭਵਨ ਵਿਖੇ ਹੋਈ ਮਜ਼ਦੂਰ - ਕਿਰਤੀ ਏਕਤਾ ਕਨਵੈੱਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।