02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਗਡਵਾਸੂ ਵਿਖੇ ‘ ਸਾਰਥੀ 3.0’ ਦਾ ਕੀਤਾ ਆਗਾਜ਼

ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਸਰਕਾਰੀ ਸਕੂਲਾਂ, ਕਾਲਜਾਂ ਅਤੇ ਆਈ. ਟੀ.

ਅਜੀਤ ਡੈਸਕ 02-09-2026
ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਸਰਕਾਰੀ ਸਕੂਲਾਂ, ਕਾਲਜਾਂ ਅਤੇ ਆਈ.ਟੀ.ਆਈਜ਼ ਵਿਚ ਵਿਦਿਆਰਥੀਆਂ ਨੂੰ ਬਿਹਤਰ ਮਾਰਗ ਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਾਰਗ ਦਰਸ਼ਨ ਸਲਾਹਕਾਰਾਂ ਲਈ ਦੋ ਦਿਨਾਂ ਸਿਖਲਾਈ ਪ੍ਰੋਗਰਾਮ ‘ਸਾਰਥੀ 3.0’ ਦਾ ਆਗਾਜ਼ ਕੀਤਾ। ਤੀਜੇ ਪੜਾਅ ਸਾਰਥੀ 3.0 ਦੀ ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਵਿਖੇ ਸ਼ੁਰੂਆਤ ਹੋਈ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਵਲੋਂ ਐਕਟ ਹਿਊਮਨ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੇ ਸਾਰਥੀ ਪੋਰਟਲ ਦੀ ਰਸਮੀ ਸ਼ੁਰੂਆਤ ਕੀਤੀ। ਇਹ ਪੋਰਟਲ ਮਾਰਗ ਦਰਸ਼ਨ ਸਲਾਹਕਾਰਾਂ ਦੀ ਸਿਖਲਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਨਿਰੰਤਰ ਸਮਰੱਥਾ ਨਿਰਮਾਣ, ਗਿਆਨ ਸਾਂਝਾ ਕਰਨ ਅਤੇ ਪੇਸ਼ੇਵਰ ਸਹਾਇਤਾ ਲਈ ਇਕ ਢਾਂਚਾਗਤ ਮੰਚ ਵਜੋਂ ਕੰਮ ਕਰੇਗਾ। ਹਿਮਾਂਸ਼ੂ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਾਰਗ ਦਰਸ਼ਨ ਅਤੇ ਕਾਊਂਸਲਿੰਗ ਦੀ ਅਹਿਮ ਭੂਮਿਕਾ ਹੈ। ਸਿਖਲਾਈ ਪ੍ਰਾਪਤ ਅਤੇ ਸਮਰੱਥ ਸਲਾਹਕਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਭਵਿੱਖੀ ਕੈਰੀਅਰ ਨਾਲ ਸਬੰਧਿਤ ਸਹੀ ਫ਼ੈਸਲੇ ਲੈਣ ਵਿਚ ਪ੍ਰਭਾਵਸ਼ਾਲੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਸਮਾਗਮ ਵਿਚ ਗਡਵਾਸੂ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਐਕਟ ਹਿਊਮਨ ਸੋਸਾਇਟੀ ਦੀ ਸੰਸਥਾਪਕ ਹਰਲੀਨ ਕੌਰ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਹਹਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਤੈਰਾਕੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰੰਜਸ਼ ਦੇ ਚਲਦਿਆਂ ਦੋਸਤ ਨਾਲ ਜਾ ਰਹੇ ਨੌਜਵਾਨ ਦੀ ਹਥਿਆਰਬੰਦ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।