31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੈਂਟਰ ਪੱਧਰੀ ਖੇਡਾਂ ’ਚ ਪ੍ਰਾਇਮਰੀ ਸਕੂਲ 7-ਬੀ ਦੀ ਝੰਡੀ

ਲੁਧਿਆਣਾ, 30 ਅਗਸਤ (ਬੈਂਸ)-ਮਾਧੋਪੁਰੀ ਸੈਂਟਰ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ 7-ਬੀ ਹਾਊਸਿੰਗ ਬੋਰਡ ਕਾਲੋਨੀ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਬ੍ਰਹਮਪੁਰੀ, 7-ਬੀ, ਪੀਰੂ ਬੰਦਾ, ਮੁਹੱਲਾ ਫ਼ਤਿਹਗੜ੍ਹ, ਸਲੇਮ ਟਾਬਰੀ ਅਤੇ ਮਾਧੋਪੁਰੀ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਅਜੀਤ ਡੈਸਕ 31-08-2026
ਲੁਧਿਆਣਾ, 30 ਅਗਸਤ (ਬੈਂਸ)-ਮਾਧੋਪੁਰੀ ਸੈਂਟਰ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ 7-ਬੀ ਹਾਊਸਿੰਗ ਬੋਰਡ ਕਾਲੋਨੀ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਬ੍ਰਹਮਪੁਰੀ, 7-ਬੀ, ਪੀਰੂ ਬੰਦਾ, ਮੁਹੱਲਾ ਫ਼ਤਿਹਗੜ੍ਹ, ਸਲੇਮ ਟਾਬਰੀ ਅਤੇ ਮਾਧੋਪੁਰੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਖੇਡਾਂ ਦਾ ਉਦਘਾਟਨ ਸੈਂਟਰ ਮੁਖੀ ਅਵਨਿੰਦਰ ਪਾਲ ਅਤੇ ਬੀ.ਪੀ.ਈ.ਓ ਦਫ਼ਤਰ ਲੁਧਿਆਣਾ-2 ਤੋਂ ਮਨਜਿੰਦਰ ਪਾਲ ਵਲੋਂ ਕੀਤਾ ਗਿਆ। ਅਥਲੈਟਿਕਸ, ਕੁਸ਼ਤੀ, ਰੱਸਾ ਕੱਸੀ ਅਤੇ ਕਬੱਡੀ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ 7-ਬੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪਹਿਲੇ ਸਥਾਨ ਹਾਸਲ ਕੀਤੇ। ਨੈਸ਼ਨਲ ਕਬੱਡੀ ਮੁੰਡਿਆਂ ਤੇ ਕੁੜੀਆਂ ਦੇ ਮੁਕਾਬਲਿਆਂ ਵਿਚ ਵੀ 7 ਬੀ ਸਕੂਲ ਪਹਿਲੇ ਸਥਾਨ ’ਤੇ ਰਿਹਾ। ਓਵਰਆਲ ਪ੍ਰਦਰਸ਼ਨ ਵਿਚ ਵੀ 7 ਬੀ ਸਕੂਲ ਦੀ ਝੰਡੀ ਰਹੀ। ਇਸ ਮੌਕੇ ਖੇਡ ਇੰਚਾਰਜ ਕੁਲਜਿੰਦਰ ਸਿੰਘ ਅਤੇ ਰਿਧੀਮਾ ਸੋਨੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਖੇਡਾਂ ਬੱਚਿਆਂ ਵਿਚ ਅਨੁਸ਼ਾਸਨ, ਮਿਲਵਰਤਨ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ।
ਪਿਛਲੀ ਖ਼ਬਰ ਲਾਡੋਵਾਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਕੀਤਾ ਸਾਬਕਾ ਸਰਪੰਚ ਦਿਓਲ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦੁਰਗਿਆਣਾ ਮੰਦਰ ਕਮੇਟੀ ਨੇ 21 ਵਿਧਵਾ ਤੇ ਲੋੜਵੰਦ ਔਰਤਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।