24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਜਲਾਲਦੀਵਾਲ ਵਿਖੇ ‘ਤੀਆਂ ਤੀਜ ਦਾ ਤਿਉਹਾਰ’ ਮਨਾਇਆ ਸਰਪੰਚ ਸੁਖਦੀਪ ਸੋਨੀ ਨੂੰ ਸਦਮਾ , ਮਾਤਾ ਦਾ ਦਿਹਾਂਤ

ਰਾਏਕੋਟ, 23 ਅਗਸਤ (ਬਲਵਿੰਦਰ ਸਿੰਘ ਲਿੱਤਰ) ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰਦਿਆਂ ਪਿੰਡ ਜਲਾਲਦੀਵਾਲ ਦੀ ਕਾਮਰੇਡ ਅਜਾਇਬ ਸਿੰਘ ਗ੍ਰੀਨ ਪਾਰਕ ਵਿਖੇ ‘ਤੀਆਂ ਤੀਜ਼ ਦਾ ਤਿਉਹਾਰ’ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪੰਚ ਸਤਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਪਿੰਡ ਦੀਆਂ ਧੀਆਂ-ਭੈਣਾਂ, ਮੁਟਿਆਰਾਂ ਅਤੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

ਸਵ. ਮਾਤਾ ਗੁਰਦੇਵ ਕੌਰ ਦੀ ਫਾਇਲ ਫ਼ੋਟੋ। 24-08-2026
ਰਾਏਕੋਟ, 23 ਅਗਸਤ (ਬਲਵਿੰਦਰ ਸਿੰਘ ਲਿੱਤਰ) ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰਦਿਆਂ ਪਿੰਡ ਜਲਾਲਦੀਵਾਲ ਦੀ ਕਾਮਰੇਡ ਅਜਾਇਬ ਸਿੰਘ ਗ੍ਰੀਨ ਪਾਰਕ ਵਿਖੇ ‘ਤੀਆਂ ਤੀਜ਼ ਦਾ ਤਿਉਹਾਰ’ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪੰਚ ਸਤਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਪਿੰਡ ਦੀਆਂ ਧੀਆਂ-ਭੈਣਾਂ, ਮੁਟਿਆਰਾਂ ਅਤੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪਾਰਕ ਪੂਰੀ ਤਰ੍ਹਾਂ ਸੱਭਿਆਚਾਰਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਇਸ ਮੌਕੇ ਲੜਕੀਆਂ ਤੇ ਔਰਤਾਂ ਨੇ ਪੰਜਾਬੀ ਲੋਕ ਬੋਲੀਆਂ, ਸਿੱਠਣੀਆਂ ਰਾਹੀਂ ਮਾਹੌਲ ਨੂੰ ਚਾਰ-ਚੰਨ ਲਗਾਏ। ਇਸ ਮੌਕੇ ਸੰਬੋਧਨ ਕਰਦਿਆਂ ਪੰਚ ਸਤਿੰਦਰ ਕੌਰ ਨੇ ਆਖਿਆ ਕਿ ਅਜਿਹੇ ਤਿਉਹਾਰ ਸਾਡੇ ਅਮੀਰ ਪੰਜਾਬੀ ਵਿਰਸੇ ਦੀ ਜਿੰਦ-ਜਾਨ ਹਨ, ਜੋ ਸਾਡੇ ਆਪਸੀ ਭਾਈਚਾਰੇ, ਪਿਆਰ ਅਤੇ ਸਾਂਝ ਨੂੰ ਹੋਰ ਪੱਕਾ ਕਰਦੇ ਹਨ। ਅੱਜ ਦੇ ਆਧੁਨਿਕ ਦੌਰ ਵਿਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ੍ਹੀ ਰੱਖਣ ਲਈ ਅਜਿਹੇ ਸੱਭਿਆਚਾਰਕ ਮੇਲੇ ਕਰਵਾਉਣੇ ਸਮੇਂ ਦੀ ਮੁੱਖ ਲੋੜ ਹਨ। ਇਸ ਮੌਕੇ ਹਰਸ਼ਰਨ ਕੌਰ ਪੰਧੇਰ, ਜਸਵੀਰ ਕੌਰ ਢਿੱਲੋਂ, ਪਰਮਜੀਤ ਕੌਰ ਪੂਨੀਆਂ, ਬਲਵਿੰਦਰ ਕੌਰ ਪੂਨੀਆਂ, ਸੰਦੀਪ ਕੌਰ ਪੂਨੀਆਂ, ਹਰਪ੍ਰੀਤ ਕੌਰ ਪੂਨੀਆਂ, ਹਰਪਾਲ ਕੌਰ ਮਰਾਹੜ੍ਹ, ਮਨਜੀਤ ਕੌਰ ਪੂਨੀਆਂ, ਗੁਰਚਰਨ ਕੌਰ ਪੂਨੀਆਂ, ਬਲਜੀਤ ਕੌਰ ਪੂਨੀਆਂ, ਰਮਨਦੀਪ ਕੌਰ ਮਿਉੜਾ, ਸੁਖਦੀਪ ਕੌਰ ਪੂਨੀਆਂ, ਪਰਮਜੀਤ ਕੌਰ ਪੂਨੀਆਂ, ਮਨਦੀਪ ਕੌਰ ਪੂਨੀਆਂ, ਸਿਮਰਨਦੀਪ ਕੌਰ ਧਾਲੀਵਾਲ, ਗੁਰਜੀਤ ਕੌਰ ਢਿੱਲੋਂ, ਸੰਦੀਪ ਕੌਰ ਸੋਖਲ, ਲਖਵੰਤ ਕੌਰ ਸੋਖਲ, ਵੀਰਪਾਲ ਕੌਰ, ਗੁਰਜੀਤ ਕੌਰ ਤਲਵੰਡੀ, ਪਰਮਿੰਦਰ ਕੌਰ ਅੱਬੂਪੁਰਾ, ਵੀਰਪਾਲ ਕੌਰ ਅੱਬੂਪੁਰਾ, ਬਲਜੀਤ ਕੌਰ ਅੱਬੂਪੁਰਾ, ਬਲਜੀਤ ਕੌਰ ਧਾਲੀਵਾਲ, ਗੁਰਪ੍ਰੀਤ ਕੌਰ ਤਲਵੰਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲਾ ਪੱਧਰੀ ਖੇਡਾਂ ਵਿੱਚ ਸ਼ਕਤੀ ਸਕੂਲ ਦੋਰਾਹਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ‘ਜਸ਼ਨ-ਏ-ਰਾਬਤਾ’ ਫ੍ਰੈਸ਼ਰ ਪਾਰਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।