20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡਾ. ਮਨਮੀਤ ਬਰਾੜ ਨੇ ਆਪਣੇ ਪਿਤਾ ਦੀ ਯਾਦ ਵਿਚ ਕੀਟ ਮਿਊਜ਼ੀਅਮ ਨੂੰ 25 ਲੱਖ ਰੁਪਏ ਦਿੱਤੇ

ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ)-ਪੀ. ਏ.

ਡਾਕਟਰ ਮਨਮੀਤ ਬਰਾੜ ਭੁੱਲਰ ਦੇ ਨਾਲ ਉਪ ਕੁਲਪਤੀ ਡਾਕਟਰ ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀ। ਅਜੀਤ ਤਸਵੀਰ 20-08-2026
ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਮੁੱਖ ਸੂਖਮ ਕੀਟ ਵਿਗਿਆਨੀ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਆਪਣੇ ਸਵਰਗੀ ਪਿਤਾ ਇੰਜ: ਸਰਬਜੀਤ ਸਿੰਘ ਬਰਾੜ ਦੀ ਯਾਦ ਵਿਚ ਵਿਭਾਗ ਦੀ ਅਕਾਦਮਿਕ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਪੀ.ਏ.ਯੂ. ਦੇ ਰਾਸ਼ਟਰੀ ਕੀਟ ਮਿਊਜ਼ੀਅਮ ਵਿਚ ਸੋਧ ਅਤੇ ਵਿਕਾਸ ਲਈ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਪੀ.ਏ.ਯੂ. ਦੇ ਕੀਟ ਮਿਊਜ਼ੀਅਮ ਦੇ ਵਿਕਾਸ ਨਾਲ ਕੀਟਾਂ ਦੀ ਸੰਭਾਲ, ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੀਟ ਵਿਭਿੰਨਤਾ ਦੀ ਸਿੱਖਿਆ ਆਦਿ ਬਾਰੇ ਵਿਦਿਆਰਥੀਆਂ, ਖ਼ੋਜੀਆਂ ਅਤੇ ਅਧਿਆਪਕਾਂ ਨੂੰ ਭਰਪੂਰ ਜਾਣਕਾਰੀ ਹਾਸਲ ਹੋ ਸਕੇਗੀ। ਇਸ ਤਰ੍ਹਾਂ ਕੀਟਾਂ ਦੀ ਰੋਕਥਾਮ, ਉਨ੍ਹਾਂ ਦੀ ਪਛਾਣ ਅਤੇ ਇਸ ਸੰਬੰਧੀ ਕਿਸਾਨਾਂ ਨੂੰ ਵਿਗਿਆਨਕ ਸਿਫ਼ਾਰਸ਼ਾਂ ਕਰਨ ਦੀ ਪਲਾਂਟ ਕਲੀਨਿਕ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ। ਪਲਾਂਟ ਕਲੀਨਿਕ ਨੂੰ ਪੀ.ਏ.ਯੂ. ਦੇ ਸੇਵਾਮੁਕਤ ਪ੍ਰੋਫੈਸਰ ਡਾ. ਅਮਰੀਕ ਸਿੰਘ ਸੋਹੀ ਨੂੰ ਸਮਰਪਿਤ ਹੋਵੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਮਨਮੀਤ ਬਰਾੜ ਭੁੱਲਰ ਵਲੋਂ ਆਏ ਇਸ ਯੋਗਦਾਨ ਨੂੰ ਬੇਹੱਦ ਮੁੱਲਵਾਨ ਅਤੇ ਨੇਕ ਕਾਰਜ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਦੇ ਖ਼ੋਜੀਆਂ ਨੂੰ ਵਧੇਰੇ ਖੋਜ ਸਰੋਤ ਹਾਸਲ ਹੋਣਗੇ ਅਤੇ ਕੀਟਾਂ ਦੀ ਖੋਜ ਬਾਰੇ ਦ੍ਰਿਸ਼ਟੀਕੋਣ ਵਿਚ ਵਾਧਾ ਹੋਵੇਗਾ ਜਿਸਦਾ ਲਾਭ ਸਿੱਧੇ ਤੌਰ ਤੇ ਖੇਤੀ ਅਤੇ ਕਿਸਾਨੀ ਨੂੰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਇਸ ਯੋਗਦਾਨ ਨੂੰ ਆਪਣੀ ਸੰਸਥਾ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਆਦਰਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੀਟ ਮਿਊਜ਼ੀਅਮ ਪੀ.ਏ.ਯੂ. ਦੇ ਕੀਟ ਵਿਗਿਆਨੀਆਂ ਦੀ ਖੋਜ ਲਈ ਬੇਹੱਦ ਮਹੱਤਵਪੂਰਨ ਕੇਂਦਰ ਹੈ ਅਤੇ ਇਸ ਵਿਚ ਸੁਧਾਰ ਅਤੇ ਵਿਕਾਸ ਲਈ ਡਾ. ਭੁੱਲਰ ਦਾ ਯੋਗਦਾਨ ਭਵਿੱਖ ਨੂੰ ਸੰਵਾਰਨ ਦੀ ਦਿਸ਼ਾ ਵਿਚ ਬੇਹੱਦ ਮੁੱਲਵਾਨ ਹੈ। ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵੀ ਡਾ. ਭੁੱਲਰ ਵਲੋਂ ਪਾਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਮੁਲਾਜ਼ਮਾਂ ਦਾ ਡੀ.ਏ. ਰੋਕਣਾ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ-ਢਿਲੋਂ ਅਗਲੀ ਖ਼ਬਰ ਜਨਗਣਨਾ ਫਾਰਮ ਵਿਚ ਓ.ਬੀ.ਸੀ. ਦਾ ਕਾਲਮ ਨਾ ਹੋਣਾ ਭਾਜਪਾ ਸਰਕਾਰ ਵਲੋਂ ਓ.ਬੀ.ਸੀ. ਨਾਲ ਧੋਖਾ-ਬਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।