11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜੇ.ਸੀ.ਆਈ. ਐਲੂਮਨੀ ਕਲੱਬ ਲੁਧਿਆਣਾ ਰੀਜਨ ਜ਼ੋਨ ਇਕ ਵਲੋਂ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ

ਲੁਧਿਆਣਾ, 10 ਅਗਸਤ (ਡਾ. ਤਰਲੋਚਨ ਸਿੰਘ)-ਜੇ.

ਅਜੀਤ ਡੈਸਕ 11-08-2026
ਲੁਧਿਆਣਾ, 10 ਅਗਸਤ (ਡਾ. ਤਰਲੋਚਨ ਸਿੰਘ)-ਜੇ.ਸੀ.ਆਈ. ਐਲੂਮਨੀ ਕਲੱਬ ਲੁਧਿਆਣਾ ਰੀਜਨ ਜ਼ੋਨ ਇਕ ਵਲੋਂ ਹੋਟਲ ਗਰੈਂਡ ਮੈਰੀਅਨ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰੀਜਨਲ ਚੇਅਰਮੈਨ ਜੇਸੀ ਜਸਬੀਰ ਸਿੰਘ ਬਾਵਾ ਨੇ ਦੱਸਿਆ ਕਿ ਸਮਾਗਮ ਵਿਚ ਜੇ.ਸੀ.ਆਈ. ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਵਿਚ ਜ਼ੋਨ ਚੇਅਰਮੈਨ ਜੇਸੀ ਪ੍ਰਸ਼ਾਂਤ ਸਿੰਗਲਾ ਅਤੇ ਨੇਹਾ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਜੇਸੀ ਸੀਏ ਜਸਮਿੰਦਰ ਸਿੰਘ ਅਤੇ ਜੇਸੀ ਜੇ.ਪੀ. ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਜੇਸੀ ਰਾਕੇਸ਼ ਅਤੇ ਹਰਪਾਲ ਖੁਰਾਨਾ ਵਲੋਂ ਪੇਸ਼ ਕੀਤੀਆਂ ਮਨਮੋਹਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਤੋਂ ਇਲਾਵਾ ਵਿਸ਼ੇਸ਼ ਰੈਂਪ ਵਾਕ ਕਰਵਾਈ ਗਈ, ਜਿਸ ਵਿਚ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਤੀਜ ਕੁਈਨ ਦੇ ਖ਼ਿਤਾਬ ਜੇਸੀ ਅੰਮ੍ਰਿਤ ਕੌਰ, ਜੇਸੀ ਪੂਜਾ ਬਾਂਸਲ, ਜੇਸੀ ਡਾ. ਈਸ਼ਾ ਅਗਰਵਾਲ ਅਤੇ ਜੇਸੀ ਜੇ.ਪੀ.ਅਗਰਵਾਲ ਨੂੰ ਦਿੱਤੇ ਗਏ। ਭਾਗ ਲੈਣ ਵਾਲੇ ਮੈਂਬਰਾਂ ਨੂੰ ਇਨਾਮ ਡਾ. ਗੁਰਪ੍ਰੀਤ ਸਿੰਘ ਐਡਵਾਂਸ ਹੋਮਿਓ ਫਾਰਮੇਸੀ ਵਲੋਂ ਦਿੱਤੇ ਗਏ। ਇਸ ਮੌਕੇ ਰਿਜਨਲ ਚੇਅਰਮੈਨ ਜੇਸੀ ਡਾ.ਜਸਬੀਰ ਸਿੰਘ ਬਾਵਾ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਸਾਡੀਆਂ ਰਵਾਇਤਾਂ ਅਤੇ ਵਿਰਾਸਤ ਨਾਲ ਜੁੜਨ ਦੇ ਨਾਲ-ਨਾਲ ਜੇ.ਸੀ.ਆਈ. ਮੈਂਬਰਾਂ ਵਿਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮਾਗਮ ਵਿਚ ਸ਼ਾਮਲ ਸਾਰੇ ਮੈਂਬਰਾਂ, ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਸਫਲ ਸਮਾਗਮ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਟਿੱਬਾ ਰੋਡ ਗੋਲੀਕਾਂਡ ’ਤੇ ਬਿੱਟੂ ਨੇ ਸੂਬਾ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਜੀ.ਸੀ.ਜੀ. ਦੀਆਂ ਵਿਦਿਆਰਥਣਾਂ ਨੇ ਪਹਿਲੀਆਂ ਪੰਜ ਯੂਨੀਵਰਸਿਟੀ ਪੁਜ਼ੀਸ਼ਨਾਂ ਕੀਤੀਆਂ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।