11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਹਿਮਾਚਲੀ ਪਰਿਵਾਰ ਮਿਲਣ ਸਮਾਗਮ ’ ਚ ਗੂੰਜੀ ਪਹਾੜੀ ਸੱਭਿਆਚਾਰ ਦੀ ਧੁਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਨੀਲ ਮੌਦਗਿਲ ਸਨਮਾਨਿਤ

ਲੁਧਿਆਣਾ, 10 ਅਗਸਤ (ਬੈਂਸ)-ਹਿਮਾਚਲ ਪ੍ਰਾਂਤੀ ਸਭਾ ਵਲੋਂ ਚੰਦਰ ਨਗਰ ਵਿਖੇ ਹਿਮਾਚਲੀ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ’ਚ ਵੱਸਦੇ ਹਿਮਾਚਲੀ ਪਰਿਵਾਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਭਜਨ-ਕੀਰਤਨ ਅਤੇ ਪਹਾੜੀ ਸਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗਾਰੰਗ ਬਣਾ ਦਿੱਤਾ।

ਅਜੀਤ ਡੈਸਕ 11-08-2026
ਲੁਧਿਆਣਾ, 10 ਅਗਸਤ (ਬੈਂਸ)-ਹਿਮਾਚਲ ਪ੍ਰਾਂਤੀ ਸਭਾ ਵਲੋਂ ਚੰਦਰ ਨਗਰ ਵਿਖੇ ਹਿਮਾਚਲੀ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ’ਚ ਵੱਸਦੇ ਹਿਮਾਚਲੀ ਪਰਿਵਾਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਭਜਨ-ਕੀਰਤਨ ਅਤੇ ਪਹਾੜੀ ਸਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗਾਰੰਗ ਬਣਾ ਦਿੱਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਨੀਲ ਮੌਦਗਿਲ ਨੂੰ ਹਿਮਾਚਲ ਪ੍ਰਾਂਤੀ ਸਭਾ ਵਲੋਂ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਆਗੂਆਂ ਰਾਜੇਸ਼ ਰਤਨ ਭਾਰਦਵਾਜ ਅਤੇ ਅਮਿਤ ਡੋਗਰਾ ਨੇ ਕਿਹਾ ਕਿ ਮੌਦਗਿਲ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਨਾਲ ਹਿਮਾਚਲੀ ਸਮਾਜ ਵਿਚ ਖ਼ੁਸ਼ੀ ਦੀ ਲਹਿਰ ਹੈ। ਸੁਨੀਲ ਮੌਦਗਿਲ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਿਮਾਚਲੀ ਪਰਿਵਾਰਾਂ ਵਲੋਂ ਮਿਲਿਆ ਪਿਆਰ ਅਤੇ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਹਿਮਾਚਲੀ ਧਾਮ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਜੀਵ ਕਤਨਾ, ਲੀਨਾ ਟਪਾਰੀਆ, ਸਾਨੀਆ ਸ਼ਰਮਾ, ਕਸ਼ਮੀਰ ਸਿੰਘ, ਕਰਮ ਚੰਦ, ਰਾਜ ਕੁਮਾਰ, ਅਨਿਲ ਠਾਕੁਰ, ਅੰਜੀਵ ਗੁਲੇਰੀਆ, ਵਿੱਕੀ ਰਾਣਾ, ਸ਼ਾਮ ਲਾਲ, ਵਿਜੇ ਸ਼ਰਮਾ, ਪਰਵਿੰਦਰ ਪਠਾਨੀਆ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਬਾਬਾ ਮੁਕੰਦ ਸਿੰਘ ਸਕੂਲ ਡਾਬਾ ਵਿਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐਂਟੀ ਸਟੇਟ ਟਿੱਪਣੀ ਵਿਰੁੱਧ ਮੁਲਾਜ਼ਮਾਂ ਦਾ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।