ਹਿੰਮਤ ਕੁਮਾਰ ਬਣੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਪੰਜਾਬ ਮੀਤ ਪ੍ਰਧਾਨ
ਲੁਧਿਆਣਾ, 9 ਅਗਸਤ (ਡਾ. ਤਰਲੋਚਨ ਸਿੰਘ)-ਅੱਜ ਦੇ ਦਿਖਾਵੇ ਦੇ ਯੁੱਗ ਵਿਚ ਜਿੱਥੇ ਛੋਟੇ-ਛੋਟੇ ਸਿਆਸੀ ਤੇ ਸਮਾਜਿਕ ਆਗੂ ਆਪਣੇ ਜਨਮ ਦਿਨ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਦਿਖਾਵਾ ਕਰਨ ਵਿਚ ਲੱਗੇ ਰਹਿੰਦੇ ਹਨ, ਉੱਥੇ ਹੀ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਪਾਰਟੀ ਵਰਕਰ ਉਦੇ ਭਾਨ ਸਿੰਘ ਨੂੰ ਸਵਾ ਤਿੰਨ ਲੱਖ ਰੁਪਏ ਦੀ ਕੀਮਤ ਵਾਲਾ ਆਟੋ ਰਿਕਸ਼ਾ ਤੋਹਫ਼ੇ ਦੇ ਤੌਰ ’ਤੇ ਦੇ ਕੇ ਆਪਣਾ ਜਨਮ ਦਿਨ ਮਨਾ ਕੇ ਨਵੀਂ ਮਿਸਾਲ ਕਾਇਮ ਕੀਤੀ।
ਲੁਧਿਆਣਾ, 9 ਅਗਸਤ (ਡਾ. ਤਰਲੋਚਨ ਸਿੰਘ)-ਅੱਜ ਦੇ ਦਿਖਾਵੇ ਦੇ ਯੁੱਗ ਵਿਚ ਜਿੱਥੇ ਛੋਟੇ-ਛੋਟੇ ਸਿਆਸੀ ਤੇ ਸਮਾਜਿਕ ਆਗੂ ਆਪਣੇ ਜਨਮ ਦਿਨ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਦਿਖਾਵਾ ਕਰਨ ਵਿਚ ਲੱਗੇ ਰਹਿੰਦੇ ਹਨ, ਉੱਥੇ ਹੀ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਪਾਰਟੀ ਵਰਕਰ ਉਦੇ ਭਾਨ ਸਿੰਘ ਨੂੰ ਸਵਾ ਤਿੰਨ ਲੱਖ ਰੁਪਏ ਦੀ ਕੀਮਤ ਵਾਲਾ ਆਟੋ ਰਿਕਸ਼ਾ ਤੋਹਫ਼ੇ ਦੇ ਤੌਰ ’ਤੇ ਦੇ ਕੇ ਆਪਣਾ ਜਨਮ ਦਿਨ ਮਨਾ ਕੇ ਨਵੀਂ ਮਿਸਾਲ ਕਾਇਮ ਕੀਤੀ। ਇਸ ਮੌਕੇ ਜਤਿੰਦਰ ਖੰਗੂੜਾ ਨੇ ਕਿਹਾ ਕਿ ਉਦੇ ਭਾਨ ਮੂਲ ਰੂਪ ਵਿਚ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਫੈਨ ਹੋਣ ਕਾਰਨ ਉਹ 2013 ਵਿਚ ਲੁਧਿਆਣਾ ਆ ਗਿਆ ਸੀ। ਇੱਥੇ ਆ ਕੇ ਉਹ ਲਗਾਤਾਰ ਪਾਰਟੀ ਦਾ ਪ੍ਰਚਾਰ ਕਰਦਾ ਰਿਹਾ ਹੈ। ਉਸ ਦਾ ਕੋਈ ਘਰ ਵੀ ਨਹੀਂ ਹੈ ਅਤੇ ਉਸ ਕਿਸ਼ਤਾਂ ’ਤੇ ਖ਼ਰੀਦੇ ਗਏ ਆਟੋ ਰਿਕਸ਼ਾ ਵਿਚ ਹੀ ਰਾਤ ਗੁਜ਼ਾਰਦਾ ਰਿਹਾ ਹੈ। ਹੁਣ ਉਸ ਦਾ ਪੁਰਾਣਾ ਆਟੋ ਖ਼ਰਾਬ ਰਹਿਣ ਲੱਗ ਗਿਆ ਸੀ, ਜਿਸ ਕਾਰਨ ਉਸ ਨੂੰ ਆਪਣੀ ਰੋਜੀ-ਰੋਟੀ ਕਮਾਉਣ ਲਈ ਮਦਦ ਦੀ ਲੋੜ ਸੀ। ਖੰਗੂੜਾ ਨੇ ਦੱਸਿਆ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਉਦੇ ਭਾਨ ਸਿੰਘ ਦੀ ਮਦਦ ਕਰਨ ਲਈ ਨਵਾਂ ਆਟੋ ਰਿਕਸ਼ਾ ਲੈ ਕੇ ਦਿੱਤਾ ਹੈ, ਤਾਂ ਜੋ ਉਹ ਆਪਣੀ ਰੋਜੀ-ਰੋਟੀ ਕਮਾ ਸਕੇ।ਇਸ ਖ਼ੁਸ਼ੀ ਦੇ ਮੌਕੇ ’ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮੇਅਰ ਇੰਦਰਜੀਤ ਕੌਰ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਰਜਿੰਦਰ ਪਾਲ ਕੌਰ ਛੀਨਾ, ਮਦਨ ਲਾਲ ਬੱਗਾ (ਸਾਰੇ ਵਿਧਾਇਕ), ਦੀਪਕ ਬਾਲੀ, ਰਾਕੇਸ਼ ਪ੍ਰਾਸ਼ਰ, ਪ੍ਰਿੰਸ ਜੌਹਰ, ਸ਼ਰਨਪਾਲ ਮੱਕੜ, ਤਰਸੇਮ ਭਿੰਡਰ, ਰਜਿੰਦਰ ਸਿੰਘ ਬਸੰਤ, ਨਿਧੀ ਗੁਪਤਾ, ਸੁਰੇਸ਼ ਗੋਇਲ, ਗੁਰਵੀਰ ਗੋਲੂ ਬਾਜਵਾ, ਅੰਮ੍ਰਿਤ ਵਰਸ਼ਾ ਰਾਮਪਾਲ, ਬੀ.ਕੇ. ਰਾਮਪਾਲ, ਚਰਨਪ੍ਰੀਤ ਲਾਂਬਾ, ਮੀਡੀਆ ਇੰਚਾਰਜ ਪੁਨੀਤ ਸਾਹਨੀ, ਰਾਜ ਕੁਮਾਰ ਅਗਰਵਾਲ, ਪਰਮਿੰਦਰ ਸਿੰਘ ਸੰਧੂ, ਅਮਰਿੰਦਰ ਸਿੰਘ ਐਮ.ਪੀ. ਜਵੱਦੀ, ਰੋਸ਼ਨ ਸਾਈਂ, ਸੰਨੀ ਬੇਦੀ, ਅਜੇ ਮਿੱਤਲ, ਨੰਬਰਦਾਰ ਗੁਰਮੀਤ ਸਿੰਘ ਸਰੋਏ, ਨੰਬਰਦਾਰ ਭੈਰਾਜ ਸਿੰਘ, ਸਮੇਤ ਪਾਰਟੀ ਦੇ ਆਗੂ ਤੇ ਵਰਕਰ ਪ੍ਰਧਾਨ ਖੰਗੂੜਾ ਨੂੰ ਵਧਾਈ ਦੇਣ ਲਈ ਪਹੁੰਚੇ।