05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਿਜਲੀ ਦਾ ਮੀਟਰ ਬਦਲਣ ਦਾ ਵਿਰੋਧ ਕਰਨ ’ਤੇ ਮਾਮਲਾ ਗਰਮਾਇਆ

ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)-ਕਾਰਾਬਾਰਾ ਸਥਿਤ ਇਕ ਘਰ ‘ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ। ‘ਅਜੀਤ’ ਉਪ ਦਫ਼ਤਰ ਲੁਧਿਆਣਾ ਵਿਖੇ ਆਪਣੀ ਵਿਥਿਆ ਸੁਣਾਉਂਦਿਆਂ ਬਜ਼ੁਰਗ ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਕਾਰਾਬਾਰਾ ਦਾ ਰਹਿਣ ਵਾਲਾ ਹੈ।

ਅਜੀਤ, ਜਲੰਧਰ ‘ਉਪ ਦਫ਼ਤਰ ਲੁਧਿਆਣਾ’ ਵਿਖੇ ਆਪਣੀ ਵਿਥਿਆ ਸੁਣਾਉਂਦੇ ਬਜ਼ੁਰਗ ਬਲਿਹਾਰ ਸਿੰਘ। ਤਸਵੀਰ : ਸੇਵਕ ਸਿੰਘ 05-08-2026
ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)-ਕਾਰਾਬਾਰਾ ਸਥਿਤ ਇਕ ਘਰ ‘ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ। ‘ਅਜੀਤ’ ਉਪ ਦਫ਼ਤਰ ਲੁਧਿਆਣਾ ਵਿਖੇ ਆਪਣੀ ਵਿਥਿਆ ਸੁਣਾਉਂਦਿਆਂ ਬਜ਼ੁਰਗ ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਕਾਰਾਬਾਰਾ ਦਾ ਰਹਿਣ ਵਾਲਾ ਹੈ। ਉਸਦੇ ਮਕਾਨ ਵਿਚ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ। ਉਨ੍ਹਾਂ ਕਥਿਤ ਤੌਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੋ ਵਿਅਕਤੀ ਉਸਦੇ ਘਰ ਆਏ, ਜਿਨ੍ਹਾਂ ਨੇ ਦੱਸਿਆ ਕਿ ਉਹ ਪਾਵਰਕਾਮ ਦੇ ਮੁਲਾਜ਼ਮ ਹਨ। ਦੋਵਾਂ ਨੇ ਦੱਸਿਆ ਕਿ ਇਕ ਬਤੌਰ ਜੇ.ਈ. ਤੈਨਾਤ ਹੈ ਅਤੇ ਇਕ ਪਾਵਰਕਾਮ ਦਫ਼ਤਰ ਪਟਿਆਲਾ ਤੋਂ ਆਇਆ ਹੈ। ਇਨ੍ਹਾਂ ਦੋਵਾਂ ਨੇ ਉਸਦੀ ਮਰਜ਼ੀ ਤੋਂ ਬਿਨ੍ਹਾਂ ਬਿਜਲੀ ਦਾ ਮੀਟਰ ਬਦਲ ਦਿੱਤਾ, ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਮੁਲਾਜ਼ਮਾਂ ਨੇ ਉਸ ਨਾਲ ਹੱਥੋਪਾਈ ਅਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਵੀਡੀਓ ਵੀ ਉਸ ਪਾਸ ਹੈ। ਉਨ੍ਹਾਂ ਦੱਸਿਆ ਕਿ ਉਸਦਾ ਪਾਵਰਕਾਮ ਦਾ ਪਿਛਲਾ ਕੋਈ ਬਿੱਲ ਬਕਾਇਆ ਨਹੀਂ ਹੈ ਅਤੇ ਉਹ ਸਮੇਂ ਸਿਰ ਆਪਣਾ ਬਿੱਲ ਜਮ੍ਹਾਂ ਕਰਵਾ ਰਹੇ ਹਨ। ਬਲਿਹਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਵਰਕਾਮ ਦੇ ਮੁਲਾਜ਼ਮਾਂ ਖਿਲਾਫ਼ ਇਕ ਪੱਤਰ ਐਕਸੀਅਨ ਪਾਵਰਕਾਮ ਨੂੰ ਭੇਜਿਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ‘ਆਪ’ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਲੋਕ 2027 ’ਚ ਮੁੜ ਬਣਾਉਣਗੇ ਸਰਕਾਰ- ਐਮ.ਪੀ. ਜਵੱਦੀ ਅਗਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਆਨਲਾਈਨ ਭਾਸ਼ਨ ’ਚ ਸ਼ਿਰਕਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।