02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮਨਪ੍ਰੀਤ ਕੌਰ ਪੱਟੀ ਅਤੇ ਭੁਪਿੰਦਰ ਸਿੰਘ ਧਾਰਮਿਕ ਸੇਵਾਵਾਂ ਬਦਲੇ ਸਨਮਾਨਿਤ

ਡਾਬਾ / ਲੁਹਾਰਾ , 1 ਅਗਸਤ ( ਕੁਲਵੰਤ ਸਿੰਘ ਸੱਪਲ )- ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ , ਗਲੀ ਨੰਬਰ 3, ਕੁਆਲਿਟੀ ਰੋਡ , ਸ਼ਿਮਲਾਪੁਰੀ ਵਿਖੇ ਧਾਰਮਿਕ ਸੇਵਾਵਾਂ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਮਨਪ੍ਰੀਤ ਕੌਰ ਪੱਟੀ ਅਤੇ ਭੁਪਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਦੇ ਸ੍ਰੀ ਸੁਖਮਣੀ ਸਾਹਿਬ ਜਥੇ ਵਲੋਂ ਨਿਭਾਈਆਂ ਜਾ ਰਹੀਆਂ ਨਿਰੰਤਰ ਨਿਸ਼ਕਾਮ ਸੇਵਾਵਾਂ ਦੇ ਸਨਮਾਨ ਵਜੋਂ ਵਿਸ਼ੇਸ਼ ਤੌਰ ‘ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਕਲਸੀ ਅਤੇ ਸੁਖਮਣੀ ਸਾਹਿਬ ਜਥੇ ਦੀਆਂ ਬੀਬੀਆਂ ਨੇ ਕਿਹਾ ਕਿ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰ ਸਮਾਜ ਲਈ ਪ੍ਰੇਰਨਾ ਸਰੋਤ ਹੁੰਦੇ ਹਨ ।

ਅਜੀਤ ਡੈਸਕ 02-08-2026
ਡਾਬਾ / ਲੁਹਾਰਾ , 1 ਅਗਸਤ ( ਕੁਲਵੰਤ ਸਿੰਘ ਸੱਪਲ )- ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ , ਗਲੀ ਨੰਬਰ 3, ਕੁਆਲਿਟੀ ਰੋਡ , ਸ਼ਿਮਲਾਪੁਰੀ ਵਿਖੇ ਧਾਰਮਿਕ ਸੇਵਾਵਾਂ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਮਨਪ੍ਰੀਤ ਕੌਰ ਪੱਟੀ ਅਤੇ ਭੁਪਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਦੇ ਸ੍ਰੀ ਸੁਖਮਣੀ ਸਾਹਿਬ ਜਥੇ ਵਲੋਂ ਨਿਭਾਈਆਂ ਜਾ ਰਹੀਆਂ ਨਿਰੰਤਰ ਨਿਸ਼ਕਾਮ ਸੇਵਾਵਾਂ ਦੇ ਸਨਮਾਨ ਵਜੋਂ ਵਿਸ਼ੇਸ਼ ਤੌਰ ‘ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਕਲਸੀ ਅਤੇ ਸੁਖਮਣੀ ਸਾਹਿਬ ਜਥੇ ਦੀਆਂ ਬੀਬੀਆਂ ਨੇ ਕਿਹਾ ਕਿ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰ ਸਮਾਜ ਲਈ ਪ੍ਰੇਰਨਾ ਸਰੋਤ ਹੁੰਦੇ ਹਨ । ਇਸ ਮੌਕੇ ਮਨਪ੍ਰੀਤ ਕੌਰ ਪੱਟੀ ਅਤੇ ਭੁਪਿੰਦਰ ਸਿੰਘ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨਾ ਉਨ੍ਹਾਂ ਲਈ ਵੱਡਾ ਸੁਭਾਗ ਹੈ । ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਮਰਤਾ ਨਾਲ ਸੇਵਾ ਨਿਭਾਉਂਦੇ ਰਹਿਣਗੇ । ਸਮਾਗਮ ਦੇ ਅੰਤ ਵਿਚ ਸੰਗਤ ਦੀ ਚੜ੍ਹਦੀ ਕਲਾ , ਪੰਜਾਬ ਦੀ ਖ਼ੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਉਪਰੰਤ ਸੰਗਤ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਸਮਾਗਮ ਵਿਚ ਪ੍ਰਧਾਨ ਬਲਬੀਰ ਸਿੰਘ ਕਲਸੀ , ਠੇਕੇਦਾਰ ਗੁਰਮੇਲ ਸਿੰਘ , ਤਰਲੋਕ ਸਿੰਘ , ਪ੍ਰਧਾਨ ਬੀਬੀ ਹਰਪਾਲ ਕੌਰ , ਗੁਰਮੀਤ ਕੌਰ ਗੁਰਮੇਲ ਕੌਰ , ਹਰਵਿੰਦਰ ਕੌਰ , ਬੀਬੀ ਰਾਜ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ , ਸੁਖਮਣੀ ਸਾਹਿਬ ਜਥੇ ਦੀਆਂ ਬੀਬੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਲੋਂ ਸਿੱਖਿਆ ਵਿਚ ਹੁਨਰ ਅਤੇ ਸਿੱਖਿਆ ਸਹਾਇਤਾ ਦੀ ਤਿਆਰੀ ਵਿਸ਼ੇ ’ਤੇ ਕਰਵਾਇਆ ਲੈਕਚਰ ਅਗਲੀ ਖ਼ਬਰ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਦੰਦਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।