11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੀ. ਏ. ਯੂ. ਨੇ ਅਬੋਹਰ ਸਥਿਤ ਫ਼ਰਮ ਨਾਲ ਵਰਤੋਂ ਲਈ ਤਿਆਰ ਕਾਂਜੀ ਮਿਸ਼ਰਨ ਦੇ ਵਪਾਰੀਕਰਨ ਵਾਸਤੇ ਕੀਤਾ ਸਮਝੌਤਾ

ਅਜੀਤ ਡੈਸਕ 25-07-2026
ਲੁਧਿਆਣਾ, 24 ਜੁਲਾਈ (ਜਤਿੰਦਰ ਭੰਬੀ)-ਪੀ.ਏ.ਯੂ. ਵਲੋਂ ਵਿਕਸਿਤ ‘ਵਰਤੋਂ ਲਈ ਤਿਆਰ ਕਾਂਜੀ ਮਿਸ਼ਰਨ’ ਦੇ ਵਪਾਰੀਕਰਨ ਲਈ ਪੰਜਾਬ ਦੇ ਅਬੋਹਰ ਸਥਿਤ ਫ਼ਰਮ ਸੇਤੀਆਜ਼ ਨਾਲ ਇਕ ਸਮਝੌਤਾ ਕੀਤਾ ਹੈ। ਸਮਝੌਤੇ ‘ਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਗੀਤ ਸੇਤੀਆ ਨੇ ਆਪਣੇ-ਆਪਣੇ ਸੰਗਠਨਾਂ ਵਲੋਂ ਦਸਤਖ਼ਤ ਕੀਤੇ। ਡਾ. ਵੀ.ਐਸ. ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਅਤੇ ਬਾਗ਼ਬਾਨੀ), ਡਾ. ਮਹੇਸ਼ ਕੁਮਾਰ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ), ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋਂ ਅਤੇ ਡਾ. ਖ਼ੁਸ਼ਦੀਪ ਧਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਡਾ. ਤਰਸੇਮ ਚੰਦ ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵੀ ਇਸ ਮੌਕੇ ਮੌਜੂਦ ਸਨ। ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਪ੍ਰੀਤਇੰਦਰ ਕੌਰ ਨੇ ਦੱਸਿਆ ਕਿ ਕਾਲੀ ਗਾਜਰ ਬਾਇਓ ਐਕਟਿਵ ਮਿਸ਼ਰਨਾਂ ਦਾ ਅਮੀਰ ਸਰੋਤ ਹੈ। ਖ਼ਾਸ ਮੌਸਮ ਦੌਰਾਨ ਉਪਲਬਧਤਾ ਕਾਰਨ ਇਹਨਾਂ ਦੀ ਵਰਤੋਂ ਸੀਮਤ ਰਹਿੰਦੀ ਹੈ। ਫਰਮੈਂਟ ਕੀਤੇ ਕਾਲੀ ਗਾਜਰ ਦੇ ਪੀਣ ਵਾਲੇ ਪਦਾਰਥ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ, ਜਿਸ ਵਿਚ ਲੈਕਟੋਜ਼ ਮੈਟਾਬੋਲਿਜ਼ਮ ਵਿਚ ਸੁਧਾਰ, ਅੰਤੜੀਆਂ ਦੇ ਇਨਫੈਕਸ਼ਨਾਂ ਦੀ ਰੋਕਥਾਮ, ਰੋਗ ਪ੍ਰਤੀਰੋਧੀ ਸ਼ਕਤੀ ਵਿਚ ਵਾਧਾ, ਸੀਰਮ ਕੋਲੈਸਟਰੋਲ ਦੇ ਪੱਧਰ ਵਿਚ ਕਮੀ ਆਦਿ ਸ਼ਾਮਲ ਹੈ। ਇਸ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਸੁੱਕੇ ਕਾਂਜੀ ਮਿਸ਼ਰਨ ਨੂੰ ਆਸਾਨੀ ਨਾਲ ਕੁਦਰਤੀ ਪੀਣ ਵਾਲੇ ਪਦਾਰਥ ਵਜੋਂ ਤਿਆਰ ਕੀਤਾ ਜਾ ਸਕਦਾ ਹੈ। ਡਾ. ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਤਕਨਾਲੋਜੀਆਂ ਦੇ ਵਪਾਰੀਕਰਨ ਰਾਹੀਂ ਖੋਜ ਨਤੀਜਿਆਂ ਦੇ ਪਸਾਰ ਨੂੰ ਉਤਸ਼ਾਹਿਤ ਕੀਤਾ ਹੈ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ 246 ਪੁਲਿਸ ਥਾਣਿਆਂ ਅਤੇ ਧਾਰਮਿਕ ਸਥਾਨਾਂ ’ਤੇ ਐਂਟੀ... ਅਗਲੀ ਖ਼ਬਰ ਦਲਿਤ ਆਗੂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 17 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।