14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

‘ਆਪ’ ਆਗੂ ਵਲੋਂ ਵੀ. ਆਈ .ਪੀ. ਕਲਚਰ ਅਪਣਾਉਣ ਦਾ ਮਾਮਲਾ ਭਖਿਆ

ਅਜੀਤ ਡੈਸਕ 12-07-2026
ਲੁਧਿਆਣਾ, 11 ਜਲਾਈ (ਡਾ. ਤਰਲੋਚਨ ਸਿੰਘ)-ਵੀ. ਆਈ. ਪੀ. ਕਲਚਰ ਦੀ ਮੁਖ਼ਾਲਫ਼ਤ ਕਰਨ ਵਾਲੀ ਆਮ ਆਦਮੀ ਪਾਰਟੀ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਈ ਜਦ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਹਲਕਾ ਪੱਛਮੀ ਦੇ ਸਰਗਰਮ ਮੈਂਬਰ ਨਿਤੀਸ਼ ਮਲਹੋਤਰਾ ਵਲੋਂ ਕਥਿਤ ਤੌਰ ‘ਤੇ ਆਪਣੀ ਨਿੱਜੀ ਗੱਡੀ ‘ਤੇ ਸਟੇਟ ਕਮਿਸ਼ਨ ਦੀ ਝੰਡੀ ਤੇ ਹੂਟਰ ਲਗਾਉਣ ਦਾ ਮਾਮਲਾ ਸਾਹਮਣੇ ਆਉਣ ‘ਤੇ ਵਿਰੋਧੀਆਂ ਵਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਵੀ.ਆਈ ਪੀ. ਕਲਚਰ ਦੀ ਵਿਰੋਧਤਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਹੀ ‘ਆਪ’ ਦੇ ਕਹਿਣੇ ਤੋਂ ਬਾਹਰ ਦਿਖਾਈ ਦੇ ਰਹੇ ਹਨ। ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਰੇਡ ਵਿੰਗ ਦੇ ਚੇਅਰਮੈਨ ਪਰਮਪਾਲ ਸਿੰਘ ਬਾਵਾ ਨੇ ਹਾਈਕਮਾਨ ਦੇ ਧਿਆਨ ਵਿਚ ਲਿਆਉਂਦੇ ਹੋਏ, ਉਸ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਦੀ ਸਿਫ਼ਾਰਸ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਜਿਹੀਆਂ ਕਾਰਵਾਈਆਂ ਕਰਨ ਨਾਲ ਆਮ ਆਦਮੀ ਪਾਰਟੀ ਦੀ ਛਵੀ ਤਾਂ ਖ਼ਰਾਬ ਹੋ ਰਹੀ ਹੈ ਅਤੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਆਨਬਾਜ਼ੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਵੇ ਤਾਂ ਕਿ ਕੋਈ ਵੀ ਅਜਿਹੀ ਗ਼ਲਤੀ ਮੁੜ ਕੇ ਨਾ ਦੁਹਰਾਏ, ਜਿਸ ਨਾਲ ਪਾਰਟੀ ਦਾ ਅਨੁਸ਼ਾਸਨ ਭੰਗ ਹੁੰਦਾ ਹੋਵੇ,ਤਾਂ ਜੋ ਵਿਰੋਧੀਆਂ ਨੂੰ ਕੁੱਝ ਕਹਿਣ ਦਾ ਮੌਕਾ ਨਾ ਮਿਲੇ। ਇਸ ਸੰਬੰਧੀ ਨਿਤੀਸ਼ ਮਲਹੋਤਰਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਟਿੰਬਰ ਕਾਰੋਬਾਰੀ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਅੱਠ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਵੜਿੰਗ ਦੀ ਅਗਵਾਈ ਹੇਠ 2027 ’ਚ ਕਾਂਗਰਸ ਸਰਕਾਰ ਬਣਾਏਗੀ-ਮੁਹੰਮਦ ਗੁਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।