13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਏ. ਬੀ. ਵੀ. ਪੀ. ਦੇ 78ਵੇਂ ਸਥਾਪਨਾ ਦਿਵਸ ਮੌਕੇ ਲੁਧਿਆਣਾ ਇਕਾਈ ਦਾ ਐਲਾਨ

ਅਜੀਤ ਡੈਸਕ 12-07-2026
ਲੁਧਿਆਣਾ, 11 ਜੁਲਾਈ (ਭੁਪਿੰਦਰ ਸਿੰਘ ਬੈਂਸ)-ਅਖਿਲਾ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ 78ਵੇਂ ਸਥਾਪਨਾ ਦਿਵਸ ਮੌਕੇ ਰਾਸ਼ਟਰੀ ਵਿਦਿਆਰਥੀ ਦਿਵਸ ਮਨਾਉਂਦਿਆਂ ਲੁਧਿਆਣਾ ਇਕਾਈ ਦਾ ਐਲਾਨ ਕੀਤਾ। ਸਮਾਗਮ ਦੌਰਾਨ ਡਾ. ਰਾਕੇਸ਼ ਸ਼ਾਰਦਾ ਮੁੱਖ ਮਹਿਮਾਨ ਤੇ ਗੌਰਵਵੀਰ ਸਿੰਘ ਸੋਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਚੋਣ ਅਧਿਕਾਰੀ ਡਾ. ਵਿਕਾਸ ਫੁਲੀਆ ਨੇ ਸੈਸ਼ਨ 2026-27 ਲਈ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਅਮਿਤ ਗੋਇਲ ਨੂੰ ਮੁੜ ਲੁਧਿਆਣਾ ਦਾ ਪ੍ਰਧਾਨ ਅਤੇ ਸਾਕੇਤ ਸ਼ਰਮਾ ਨੂੰ ਮਹਾਂਨਗਰ ਮੰਤਰੀ ਚੁਣੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਨੀਲੂ ਠਾਕੁਰ, ਡਾ. ਅਨਿਲ ਤਨੇਜਾ ਅਤੇ ਡਾ. ਵਿਜੇ ਕਾਂਤ ਨੂੰ ਮਹਾਂਨਗਰ ਦਾ ਮੀਤ ਪ੍ਰਧਾਨ, ਜਦਕਿ ਕੁਸ਼ਾਂਕ ਗੁਪਤਾ, ਸਿਮਰਦੀਪ ਸਿੰਘ, ਗੰਧਰਵ ਖੰਨਾ, ਖੁਸ਼ਬੂ ਅਤੇ ਪ੍ਰਿਯੰਕਾ ਸਿੰਘ ਨੂੰ ਮਹਾਂਨਗਰ ਸਹਿ ਮੰਤਰੀ ਨਿਯੁਕਤ ਕੀਤਾ ਗਿਆ।
ਪਿਛਲੀ ਖ਼ਬਰ ਕੌਂਸਲਰ ਕਮਲ ਅਰੋੜਾ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਖੰਨਾ ਨੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਦੀ ਬੱਸ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।