27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਵਿਸ਼ੇਸ਼ ਟਿਕਟ ਜਾਂਚ ਮੁਹਿੰਮ

ਅਜੀਤ ਡੈਸਕ 10-07-2026
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰਾ ਅਤੇ ਬੇਨਿਯਮੀਆਂ ਵਾਲੀ ਯਾਤਰਾ ’ਤੇ ਨੱਥ ਪਾਉਣ ਦੇ ਉਦੇਸ਼ ਨਾਲ ‘ਫੋਰਟਰੈਸ ਚੈੱਕ’ ਦੇ ਅੰਤਰਗਤ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾਈ ਗਈ। ਜਿਸ ਵਿਚ ਟਿਕਟ ਜਾਂਚ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੀ ਸਾਂਝੀ ਟੀਮ ਨੇ ਵਿਆਪਕ ਜਾਂਚ ਕੀਤੀ। ਮੁਹਿੰਮ ਦੌਰਾਨ ਕੁੱਲ 551 ਬਿਨਾਂ ਟਿਕਟ ਅਤੇ ਬੇਨਿਯਮੀਆਂ ਵਾਲੇ ਯਾਤਰੀਆਂ ਨੂੰ ਫੜਿਆ ਗਿਆ। ਜਿਨ੍ਹਾਂ ਤੋਂ ਲਗਭਗ 5.61 ਲੱਖ ਦਾ ਮਾਲੀਆ (ਰਾਜਸਵ) ਇਕੱਠਾ ਕੀਤਾ ਗਿਆ। ਰੇਲਵੇ ਵਲੋਂ ਚਲਾਈ ਜਾਣ ਵਾਲੀ ‘‘ਫੋਰਟਰੈਸ ਚੈੱਕ’’ ਇਕ ਵਿਸ਼ੇਸ਼ ਸੰਘਣੀ ਜਾਂਚ ਮੁਹਿੰਮ ਹੁੰਦੀ ਹੈ। ਜਿਸ ਦੇ ਤਹਿਤ ਕਿਸੇ ਸਟੇਸ਼ਨ, ਰੇਲਗੱਡੀ ਜਾਂ ਰੇਲਖੰਡ ਵਿਚ ਬਿਨਾਂ ਕਿਸੇ ਪੂਰਵ ਸੂਚਨਾ ਦੇ ਵਿਆਪਕ ਟਿਕਟ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਰੇਲਵੇ ਨਿਯਮਾਂ ਦੀ ਪਾਲਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਦਾ ਮੁੱਖ ਉਦੇਸ਼ ਬਿਨਾਂ ਟਿਕਟ ਯਾਤਰਾ ’ਤੇ ਰੋਕ ਲਗਾਉਣਾ ਹੈ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ (ਵੈਧ) ਟਿਕਟ ਲੈ ਕੇ ਹੀ ਸਫ਼ਰ ਕਰਨ ਅਤੇ ਰੇਲਵੇ ਨਿਯਮਾਂ ਦੀ ਪਾਲਨਾ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਿਸ਼ੇਸ਼ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਐਸ.ਸੀ. ਤੇ ਜਨਰਲ ਮਹਿਲਾਵਾਂ ਨਾਲ ਮਤਭੇਦ ਨਿੰਦਣਯੋਗ-ਆਜ਼ਾਦ, ਰਤਨ ਅਗਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਵਾਸੀ ਭਾਰਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।