13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਵ: ਇੰਦਰਜੀਤ ਸਿੰਘ ਸੋਮਲ ਨਮਿਤ ਅੰਤਿਮ ਅਰਦਾਸ 5 ਨੂੰ

ਅਜੀਤ ਡੈਸਕ 04-07-2026
ਲੁਧਿਆਣਾ, 3 ਜੁਲਾਈ(ਭੁਪਿੰਦਰ ਸਿੰਘ ਬੈਂਸ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਖ਼ਾਸੀ ਕਲਾਂ ਦੇ ਸਾਬਕਾ ਸਰਪੰਚ ਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸੋਮਲ, ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਦੇ ਚੱਲਦੇ ਅਚਨਚੇਤ ਅਕਾਲ ਚਲਾਣਾ ਕਰ ਗਏ ਸਨ, ਪਰਿਵਾਰ ਨਾਲ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ, ਸਰਪੰਚ ਕਰਮਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਪੱਪਾ ਗਿੱਲ, ਚੇਅਰਮੈਨ ਹੇਮ ਰਾਜ ਰਾਜ਼ੀ ਸਾਹਨੇਵਾਲ, ਸਾਬਕਾ ਸਰਪੰਚ ਟੀਟੂ ਜੌਲੀ, ਜਸਪ੍ਰੀਤ ਸਿੰਘ ਪੰਧੇਰ, ਰਾਜ ਗਰੇਵਾਲ, ਤੇਜਿੰਦਰਪਾਲ ਸਿੰਘ ਮਿੱਠੂ, ਦਲਜੀਤ ਸਿੰਘ ਗਰੇਵਾਲ, ਬਾਬਾ ਬਲਦੇਵ ਸਿੰਘ, ਗੁਰਮੀਤ ਸਿੰਘ ਗਿੱਲ ਸਾਬਕਾ ਸਰਪੰਚ, ਗੁਰਦੀਪ ਸਿੰਘ ਝੱਜ ਸਾਬਕਾ ਸਰਪੰਚ, ਮਲਕੀਤ ਸਿੰਘ ਭੁੱਖੜੀ, ਕੁਲਦੀਪ ਸਿੰਘ ਗਿੱਲ, ਬਲਵਿੰਦਰ ਸਿੰਘ ਤਾਜਪੁਰ, ਭੁਪਿੰਦਰ ਸਿੰਘ ਗਰੇਵਾਲ ਸਕੱਤਰ, ਪ੍ਰਿਥੀਪਾਲ ਸਿੰਘ ਭਾਮੀਆਂ, ਜਗਤਾਰ ਸਿੰਘ ਭਾਮੀਆਂ, ਬਲਾਕ ਸੰਮਤੀ ਮੈਂਬਰ ਸੋਨੂੰ ਸਿਆਲ, ਰਿੰਕਲ ਤਾਜਪੁਰ, ਗੋਪੀ ਸਾਹਬਾਣਾ, ਦਿਲਪ੍ਰੀਤ ਸਿੰਘ ਸਾਹਬਾਣਾ, ਤੇਜਿੰਦਰ ਸਿੰਘ ਸਿੱਧੂ, ਅਮਰਦੀਪ ਸਿੰਘ ਧਨਾਨਸੂ, ਪ੍ਰਿਤਪਾਲ ਸਿੰਘ ਗਰੇਵਾਲ, ਜਿੰਦਰ ਖ਼ਾਸੀ ਸਮੇਤ ਕਈ ਆਗੂਆਂ ਨੇ ਸੋਮਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਪੰਚ ਕਰਮਜੀਤ ਸਿੰਘ ਗਰੇਵਾਲ, ਪੱਪਾ ਗਿੱਲ, ਮਨਪ੍ਰੀਤ ਸਿੰਘ ਬਾਲੀ ਸੋਮਲ ਤੇ ਚੰਨਪ੍ਰੀਤ ਸਿੰਘ ਰਾਜਾ ਸੋਮਲ ਨੇ ਦੱਸਿਆ ਕਿ ਸਵ: ਇੰਦਰਜੀਤ ਸਿੰਘ ਸੋਮਲ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਜੁਲਾਈ ਦਿਨ ਐਤਵਾਰ ਨੂੰ ਪਿੰਡ ਖ਼ਾਸੀ ਕਲਾਂ ਦੇ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਸਾਹਿਬ ਵਿਖੇ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।
ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।