13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਸਾਈਕਲ ਸਵਾਰ ਸਕੂਲੀ ਬੱਚੇ ਨੂੰ ਮਾਰੀ ਟੱਕਰ, ਇਲਾਜ ਦੌਰਾਨ ਮੌਤ

ਅਜੀਤ ਡੈਸਕ 04-07-2026
ਫੁੱਲਾਂਵਾਲ, 3 ਜੁਲਾਈ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫੁੱਲਾਂਵਾਲ ਚੌਕ ਤੋਂ ਗੁਜ਼ਰਦੀ 200 ਫੁੱਟੀ ਮਿਸਿੰਗ ਲਿੰਕ ਸੜਕ ‘ਤੇ ਪੈਂਦੇ ਜੈਨ ਮੰਦਰ ਚੌਕ ਵਿਖੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਰੇਟਾ ਕਾਰ ਪੀਬੀ 91 ਈ. 6699 ਨੇ ਸਾਈਕਲ ‘ਤੇ ਸਕੂਲ ਜਾ ਰਹੇ ਬੱਚੇ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਦੀ ਉਮਰ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਟੱਕਰ ਤੋਂ ਬਾਅਦ ਸਾਈਕਲ ਤਾਂ ਬੁਰੀ ਤਰ੍ਹਾਂ ਨੁਕਸਾਨਿਆ ਹੀ ਗਿਆ ਤੇ ਬੱਚੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਪਤਾ ਲੱਗਾ ਹੈ ਕਿ ਕਾਰ ਨੂੰ ਦੋ ਨਾਬਾਲਗ ਸਕੂਲੀ ਬੱਚੇ, ਜੋ ਆਪਣੇ ਆਪ ਨੂੰ ਐਮ.ਜੀ.ਐਮ. ਸਕੂਲ ਦੇ ਵਿਦਿਆਰਥੀ ਦੱਸ ਰਹੇ ਸਨ, ਚਲਾ ਰਹੇ ਸੀ। ਇਨ੍ਹਾਂ ਵਿਚੋਂ ਟੱਕਰ ਤੋਂ ਬਾਅਦ ਇਕ ਕਾਰ ਚਾਲਕ ਨੇ ਕਾਰ ਘਟਨਾ ਵਾਲੇ ਸਥਾਨ ਤੋਂ ਭਜਾ ਕੇ ਜਨਤਾ ਇਨਕਲੇਵ ਵਿਖੇ ਲੁਕਾ ਦਿੱਤੀ ਜਦਕਿ ਦੂਜਾ ਕਾਰ ਸਵਾਰ ਪੀ.ਸੀ.ਆਰ. ਪੁਲਿਸ ਦੇ ਧੱਕੇ ਚੜ ਗਿਆ, ਜਿਸ ਦੀ ਮਦਦ ਨਾਲ ਪੀ.ਸੀ.ਆਰ ਕਰਮਚਾਰੀ ਸਹਾਇਕ ਥਾਣੇਦਾਰ ਜਸਮੇਲ ਸਿੰਘ ਨੇ ਆਪਣੇ ਸਾਥੀ ਸਮੇਤ ਕਾਰ ਨੂੰ ਬਸੰਤ ਐਵਨਿਊ ਚੌਕੀ ਦੇ ਡਿਊਟੀ ਅਫ਼ਸਰ ਕਾਂਸਟੇਬਲ ਬਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਅਤੇ ਜ਼ਖਮੀ ਬੱਚੇ ਨੂੰ ਲੋਕਾਂ ਦੀ ਸਹਾਇਤਾ ਨਾਲ ਪਹਿਲਾਂ ਨੋਬਲ ਹਸਪਤਾਲ, ਫੇਰ ਯੂਨੀਅਨ ਹਸਪਤਾਲ ਅਤੇ ਹਾਈ ਕੇਅਰ ਹਸਪਤਾਲ ਲੈ ਕੇ ਗਏ, ਜਿਨ੍ਹਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਪੁਲਿਸ ਵਲੋਂ ਹੀ ਉਸ ਨੂੰ ਇਲਾਜ ਲਈ ਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਬਸੰਤ ਐਵਨਿਊ ਚੌਕੀ ਦੇ ਡਿਊਟੀ ਅਫ਼ਸਰ ਕਾਂਸਟੇਬਲ ਬਲਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਤੱਕ ਉਨ੍ਹਾਂ ਪਾਸ ਹਾਦਸੇ ਦਾ ਸ਼ਿਕਾਰ ਹੋਏ ਬੱਚੇ ਦੇ ਕਿਸੇ ਵੀ ਜਾਣਕਾਰ ਵਲੋਂ ਸੰਪਰਕ ਨਾ ਕਰਨ ਕਰਕੇ ਪੁਲਿਸ ਵਲੋਂ ਅਜੇ ਤੱਕ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦ ਕਿ ਪੀ ਸੀ ਆਰ ਮੁਲਾਜ਼ਮਾਂ ਵਲੋਂ ਦੋਸ਼ੀ ਨਾਬਾਲਗ ਕਾਰ ਚਾਲਕ ਉਸ ਦੇ ਸਾਥੀ ਅਤੇ ਸਮੇਤ ਕਾਰ ਡਿਊਟੀ ਅਫ਼ਸਰ ਕਾਂਸਟੇਬਲ ਬਲਵਿੰਦਰ ਸਿੰਘ ਹਵਾਲੇ ਕਰਨ ਦੀ ਗੱਲ ਮੰਨੀ ਗਈ ਹੈ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਸੈਰ ਕਰ ਰਹੀਆਂ ਦੋ ਔਰਤਾਂ ਨੂੰ ਲਿਆ ਲਪੇਟ ’ਚ, ਇਕ ਦੀ ਮੌਤ ਅਗਲੀ ਖ਼ਬਰ ਸਿਵਲ ਸਰਜਨ ਨੇ ਡੇਂਗੂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਐਂਟੀ ਡੇਂਗੂ ਮਹੀਨੇ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।