10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਦਹਿਸ਼ਤ ਫੈਲਾਉਣ ਵਾਲੇ ਦੋ ਗ੍ਰਿਫ਼ਤਾਰ

ਅਜੀਤ ਡੈਸਕ 29-06-2026

ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਇਲਾਕੇ ਅੰਬੇਦਕਰ ਨਗਰ ਵਿਚ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। 16 ਜੂਨ ਨੂੰ ਥਾਣਾ ਮਾਡਲ ਟਾਊਨ ਵਿਖੇ ਦਰਜ ਮੁਕੱਦਮਾ ਨੰਬਰ 133 ਅਧੀਨ ਧਾਰਾਵਾਂ 331(4), 305, 125, 324(4), 191(3), 190, 351(2) ਬੀ.ਐਨ.ਐੱਸ. ਅਤੇ 25 ਆਰਮਜ਼ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਉਕਤ ਮੁਕੱਦਮੇ ਵਿਚ ਲਗਭਗ 30-35 ਵਿਅਕਤੀਆਂ ਵਲੋਂ ਡਾ. ਅੰਬੇਦਕਰ ਨਗਰ ਇਲਾਕੇ ਵਿਚ ਮਾਰੂ ਹਥਿਆਰਾਂ ਅਤੇ ਅਸਲੇ ਨਾਲ ਘਰਾਂ ਅਤੇ ਗਲੀਆਂ ਵਿਚ ਖੜ੍ਹੇ ਵਾਹਨਾਂ ਦੀ ਭੰਨਤੋੜ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਸੀ। ਪੁਲਿਸ ਵਲੋਂ ਮੁਕੱਦਮੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਦੋ ਦੋਸ਼ੀਆਂ ਮਾਧਵ ਚੌਧਰੀ ਪੁੱਤਰ ਮੁਕੇਸ਼ ਚੌਧਰੀ ਉਰਫ਼ ਸੋਨੂੰ ਚੌਧਰੀ ਵਾਸੀ 169/1, ਗਲੀ ਨੰਬਰ 5, ਡਾ. ਅੰਬੇਦਕਰ ਨਗਰ, ਲੁਧਿਆਣਾ ਅਤੇ ਸਾਹਿਲ ਉਰਫ਼ ਪਾਗਲ ਪੁੱਤਰ ਸੁਭਾਸ਼ ਵਾਸੀ ਮਕਾਨ ਨੰਬਰ 858, ਗਲੀ ਨੰਬਰ 13, ਡਾ. ਅੰਬੇਦਕਰ ਨਗਰ, ਹਾਲ ਵਾਸੀ ਪਿੰਡ ਮਹਿਮੂਦਪੁਰਾ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਨਾਲ ਸੰਬੰਧਿਤ ਕਈ ਮੁਕੱਦਮੇ ਦਰਜ ਹਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਸ਼ਾਮਿਲ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਪਿਛਲੀ ਖ਼ਬਰ ਸੂਬੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਲਿਆਉਣਾ ਬੇਹੱਦ ਜ਼ਰੂਰੀ-ਮਰਵਾਹਾ ਅਗਲੀ ਖ਼ਬਰ ਐਨ.ਸੀ.ਸੀ. ਗਰੁੱਪ ਕਮਾਂਡਰ ਵਲੋਂ (ਸੀ.ਏ.ਟੀ.ਸੀ.-62)-ਕਮ-ਡਰੋਨ ਸਿਖਲਾਈ ਕੈਂਪ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।