11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਲੁਧਿਆਣਾ ਗੁੱਡਜ਼ ਟਰਾਂਸਪੋਰਟ ਜਥੇਬੰਦੀ ਦੇ ਲੋਹਾਰਾ ਚੇਅਰਮੈਨ ਤੇ ਸ਼ਰਮਾ ਪ੍ਰਧਾਨ ਚੁਣੇ ਗਏ

ਅਜੀਤ ਡੈਸਕ 29-06-2026
ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਗੁੜਜ਼ ਟਰਾਂਸਪੋਰਟ ਜਥੇਬੰਦੀ ਦੀ ਜਨਰਲ ਮੀਟਿੰਗ ਵਿਚ ਚਰਨ ਸਿੰਘ ਲੋਹਾਰਾ ਨੂੰ ਚੇਅਰਮੈਨ ਅਤੇ ਬਲਰਾਜ ਸ਼ਰਮਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆઠ। ਇਸ ਸਮਾਗਮ ਵਿਚ ਟਰਾਂਸਪੋਰਟ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੀਟਿੰਗ ਦੀ ਮੁੱਖ ਵਿਸ਼ੇਸ਼ਤਾ ਦੇਸ਼ ਦੀਆਂ ਨਾਮਵਰ ਕਾਰਪੋਰੇਟ ਕੰਪਨੀਆਂਔਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨੇ ਟਰਾਂਸਪੋਰਟ ਭਾਈਚਾਰੇ ਨਾਲ ਆਪਣੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅੱਗੇ ਹੋ ਕੇ ਯੋਗਦਾਨ ਪਾਇਆ। ਇਸઠ ਸਮਾਗਮ ਵਿਚ ਬੀ.ਪੀ.ਸੀ.ਐਲ. ਦੇ ਪ੍ਰਮੁੱਖ ਸਥਾਨਕ ਡੀਲਰਜ਼ ਸ਼੍ਰੀ ਸਾਲਾਸਰ ਪਾਵਰ ਪੁਆਇੰਟ ਅਤੇ ਸ਼੍ਰੀ ਬਾਲਾਜੀ ਪਾਵਰ ਪੁਆਇੰਟ ਅਤੇ ਟਾਟਾ ਦੇ ਅਥਾਰਾਈਜ਼ਡ ਸਰਵਿਸ ਸਟੇਸ਼ਨ ਗਣਪਤੀ ਮੋਟਰਜ਼ (ਮਲੇਰਕੋਟਲਾ ਰੋਡ, ਲੁਧਿਆਣਾ) ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ‘ਤੇ ਆਪਣਾ ਯੋਗਦਾਨ ਪਾਇਆ। ਸਮਾਗਮ ਵਿਚ ਕੋਰ ਕਮੇਟੀ ਦੀ ਚੋਣ ਵੀ ਮੁਕੰਮਲ ਕੀਤੀ ਗਈ, ਜਿਸ ਵਿਚ ਗੁਰਦੀਪ ਸਿੰਘ ਕਾਲੜਾ ਨੂੰ ਜਨਰਲ ਸਕੱਤਰ, ਸ਼੍ਰੀ ਰਾਜਿੰਦਰ ਗਿੱਲ ਨੂੰ ਕੈਸ਼ੀਅਰ (ਖ਼ਜ਼ਾਨਚੀ) ਅਤੇ ਸ਼੍ਰੀ ਰਾਜਿੰਦਰ ਰਾਣਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਗਈઠ ਟੀਮ ਦਾ ਸੀਨੀਅਰ ਪਤਵੰਤਿਆਂ ਵਲੋਂ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।ઠ ਇਸ ਮੌਕੇ ਐਸੋਸੀਏਸ਼ਨ ਦੇ ਸੰਸਥਾਪਕ ਵੇਦ ਪ੍ਰਕਾਸ਼ ਅਗਰਵਾਲ, ਅਸ਼ੋਕ ਪਾਹਵਾ, ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਸੁਭਾਸ਼ ਗੁਪਤਾ, ਦੀਦਾਰ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ ਅਲਵਰ, ਮੋਹਿੰਦਰ ਸਿੰਘ ਗੁਲਿਆਨੀ, ਤ੍ਰਿਲੋਚਨ ਸਿੰਘ, ਕੈਲਾਸ਼ ਚੌਧਰੀ, ਬੀ.ਐਲ. ਸ਼ਾਹ, ਸਕੱਤਰ ਜੇ.ਪੀ. ਅਗਰਵਾਲ, ਸੁਭਾਸ਼ ਬਿਜਨੇਰੀ, ਸੁਭਾਸ਼ ਜਿੰਦਲ, ਪ੍ਰਿੰਸ ਨਾਰੰਗ, ਅਨੁਜ ਖੁੱਲਰ, ਵਿਕਾਸ ਅਗਰਵਾਲ, ਗੁਲਸ਼ਨ ਕੁਮਾਰ, ਰਿੰਕੂ ਕਾਲੜਾ, ਰਮੇਸ਼ ਜੈਨ, ਸਤਨਾਮ ਸਿੰਘ ਸੁਭਾਸ਼ ਸਚਦੇਵਾ, ਰਮਨ ਸਿੰਘ ਚੱਢਾ, ਸ਼ੁਭਕਰਨ ਸੁਆਮੀ, ਗੁਰਚਰਨ ਸਿੰਘ, ਸੁਰਿੰਦਰ ਟੈਂਕ ਰੰਗੀਰ, ਸੰਜੀਵ ਗੋਇਲ, ਧੀਰਜ ਸ਼ਰਮਾ, ਰਜੀਵ ਕੁਮਾਰ ਅਤੇ ਰਜੇਸ਼ઠ ਸ਼ਰਮਾ ਸ਼ਾਮਿਲ ਸਨ।
ਪਿਛਲੀ ਖ਼ਬਰ ਪੰਜਾਬ ਦੇ ਵੱਡੇ ਵੱਡੇ ਦਿੱਗਜ਼ ‘ਵਾਰਿਸ ਪੰਜਾਬ ਦੇ’ ਵਿਚ ਆਉਣ ਲਈ ਤਿਆਰ- ਬਾਪੂ ਤਰਸੇਮ ਸਿੰਘ ਖ਼ਾਲਸਾ ਅਗਲੀ ਖ਼ਬਰ ਪਰਮਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।