11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭਾਰਤ ਸੰਚਾਰ ਨਿਗਮ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਕੀਤਾ ਵਿਸ਼ੇਸ਼ ਉਪਰਾਲਾ-ਆਮੀਨ ਅਹਿਮਦ ਤਾਜ਼ਿਰ

ਅਜੀਤ ਡੈਸਕ 19-06-2026
ਲੁਧਿਆਣਾ, 18 ਜੂਨ (ਜਤਿੰਦਰ ਭੰਬੀ)-ਬੀ.ਐਸ.ਐਨ.ਐਲ. ਪੰਜਾਬ ਸਰਕਲ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਸਥਾਨਕ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਸੰਚਾਲਕਾਂ ਅਤੇ ਉੱਦਮੀਆਂ ਨੂੰ ਡਾਇਰੈਕਟ ਸੇਲਿੰਗ ਏਜੰਟ ਵਜੋਂ ਇਸ ਦੇ ਰਿਟੇਲ ਨੈੱਟਵਰਕ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਨਰਲ ਮੈਂਬਰ ਟੈਲੀਕਾਮ ਵਿਭਾਗ ਆਮੀਨ ਅਹਿਮਦ ਤਾਜ਼ਿਰ ਨੇ ਦੱਸਿਆ ਕਿ ਬੀ.ਐਸ.ਐਨ.ਐਲ. ਦੇ ਸਵਦੇਸ਼ੀ 4-ਜੀ ਨੈੱਟਵਰਕ ਦੇ ਵਿਸਥਾਰ ਦੇ ਨਾਲ ਡੀ.ਐਸ.ਏ. ਬੀ.ਐਸ.ਐਨ.ਐਲ. ਸਿਮ ਕਾਰਡ ਵੇਚ ਕੇ, ਮੋਬਾਈਲ ਨੰਬਰ ਪੋਰਟੇਬਿਲਟੀ (ਐਮ.ਐਨ.ਪੀ.) ਦੀ ਸਹੂਲਤ ਦੇ ਕੇ ਅਤੇ ਪ੍ਰੀਪੇਡ ਰੀਚਾਰਜ ਕਰਕੇ ਆਕਰਸ਼ਕ ਕਮਿਸ਼ਨ ਕਮਾ ਸਕਦੇ ਹਨ। ਇੱਛੁਕ ਬਿਨੈਕਾਰ ਆਪਣੇ ਨਜ਼ਦੀਕੀ ਬੀ.ਐਸ.ਐਨ.ਐਲ. ਦਫ਼ਤਰ ਜਾਂ ਗਾਹਕ ਸੇਵਾ ਕੇਂਦਰ ‘ਤੇ ਜਾ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਐਨ.ਐਲ. ਭਾਰਤ ਨੈੱਟ ਰਾਹੀਂ ਪੇਂਡੂ ਬ੍ਰੌਡਬੈਂਡ ਕਨੈਕਟੀਵਿਟੀ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਪੇਂਡੂ ਖੇਤਰਾਂ ਵਿਚ ਕੁਨੈਕਸ਼ਨਾਂ ਦੀ ਬੁਕਿੰਗ ਲਈ ਇਕ ਸਮਰਪਿਤ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਭਾਰਤ ਨੈੱਟ ਅਤੇ ਗਾਹਕ ਸਮੱਗਰੀ ਅਤੇ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਤੱਕ ਮੁਫ਼ਤ ਪਹੁੰਚ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਐਨ.ਐਲ. ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਪੂਰੇ ਪੰਜਾਬ ਵਿਚ ਬ੍ਰੌਡਬੈਂਡ ਕਨੈਕਟੀਵਿਟੀ ਦਾ ਵਿਸਥਾਰ ਕਰਨ ਲਈ ਭਾਰਤ ਨੈੱਟ ਉੱਦਮੀਆਂ ਦੇ ਨਾਮਾਂਕਣ ਨੂੰ ਹੋਰ ਉਤਸ਼ਾਹਿਤ ਕਰ ਰਿਹਾ ਹੈ।
ਪਿਛਲੀ ਖ਼ਬਰ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ ‘ਪਰ - ਹੀਣ ਪਰਿੰਦੇ’ ਪ੍ਰਦੇਸ਼ਾਂ ਵਿਚ ਬੁਢਾਪੇ ਦਾ ਸ਼ੀਸ਼ਾ-ਪ੍... ਅਗਲੀ ਖ਼ਬਰ ਸ਼ੱਕੀ ਹਾਲਾਤ ਵਿਚ ਡਾਕਟਰ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।