11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵਾਰਡ ਨੰਬਰ 91 ’ਚ ਕੌਂਸਲਰ ਤਜਿੰਦਰ ਕੌਰ ਰਾਜਾ ਨੇ ਬੂਟੇ ਲਗਾਏ

ਅਜੀਤ ਡੈਸਕ 19-06-2026
aਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਵਾਰਡ ਨੰਬਰ 91 ਅਧੀਨ ਪੈਂਦੇ ਇਲਾਕੇ ਨਿਊ ਕੁੰਦਨ ਪੁਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਟਿਊਬਲ ਵਾਲੇ ਪਾਰਕ ਅੰਦਰ ਹਰਿਆਲੀ ‘ਚ ਵਾਧਾ ਕਰਨ ਦੇ ਮੰਤਵ ਨਾਲ ਇਲਾਕੇ ਦੇ ਕੌਂਸਲਰ ਤਜਿੰਦਰ ਕੌਰ ਰਾਜਾ ਅਤੇ ਉਨ੍ਹਾਂ ਦੇ ਪਤੀ ਤਜਿੰਦਰ ਸਿੰਘ ਰਾਜਾ ਵਲੋਂ ਪਾਰਕ ਵਿਚ ਬੂਟੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਰਾਜਾ ਨੇ ਕਿਹਾ ਕਿ ਰੁੱਖਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਹਰੇਕ ਵਿਅਕਤੀ ਨੂੰ ਸਹੀ ਜਗ੍ਹਾ ਦੀ ਚੋਣ ਕਰਕੇ ਬੂਟੇ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਹਰਿਆਵਲ ਵਿਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਸੂਬੇ, ਜ਼ਿਲ੍ਹੇ ਅਤੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਅਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬਲਜੀਤ ਸਿੰਘ ਬੱਬਰ ਅਤੇ ਰਤਨ ਸਿੰਘ ਨੇ ਕੌਂਸਲਰ ਰਾਜਾ ਵਲੋਂ ਇਲਾਕੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਜਿੰਦਰ ਸਿੰਘ ਸੈਣੀ, ਦਲਜੀਤ ਸਿੰਘ ਖਾਲਸਾ, ਹਰਭਜਨ ਸਿੰਘ ਬਸਰਾ, ਡਾ. ਰਜਿੰਦਰ ਸਿੰਘ, ਕੇਹਰ ਸਿੰਘ, ਰਵੀ ਪ੍ਰਕਾਸ਼, ਮੂਨ ਲਾਈਟ ਟੇਲਰਜ, ਬੀਬੀ ਅਮਰਜੀਤ ਕੌਰ, ਬੀਬੀ ਬਿੰਦਰਾ ਬੱਬਰ, ਹਰਜੀਤ ਕੌਰ, ਬੀਬੀ ਰਾਣੀ ਕੌਰ, ਗੁਰਜੀਤ ਕੌਰ ਬਸਰਾ, ਸਰੋਜ ਰਾਣੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ 2 ਸਾਲ ਪਹਿਲਾਂ ਬਣੀ ਧਾਂਦਰਾ ਸੜਕ ਦੀ ਹਾਲਤ ਹੋਈ ਬੱਦ ਤੋਂ ਬਦਤਰ-ਸਲੂਜਾ ਅਗਲੀ ਖ਼ਬਰ ਕੌਂਸਲਰ ਜਗਮੀਤ ਸਿੰਘ ਨੋਨੀ ਨੇ ਵਾਰਡ ਨੰਬਰ 42 ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ’ਚ ਜਾ ਕੇ ਕੀਤਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।