13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਾਮੀ ਫ਼ੈਸ਼ਨ ਬਰਾਂਡ ਮਦਾਮ ਨੇ ਲੁਧਿਆਣਾ 'ਚ ਖੋਲਿ੍ਹਆ ਆਪਣਾ 6ਵਾਂ ਸਟੋਰ <br/>

ਅਜੀਤ ਡੈਸਕ 30-05-2026
ਲੁਧਿਆਣਾ, 29 ਮਈ (ਅਜੀਤ ਬਿਊਰੋ)-ਭਾਰਤ ਦੇ ਨਾਮੀ ਮਹਿਲਾ ਫ਼ੈਸ਼ਨ ਬਰਾਂਡਾਂ ਵਿਚੋਂ ਇਕ ਮਦਾਮ ਨੇ ਲੁਧਿਆਣਾ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਲੁਧਿਆਣਾ ਦੇ ਸਨਵਿਊ ਐਨਕਲੇਵ ਮਾਰਕੀਟ ਵਿਖੇ ਆਪਣੇ 6ਵੇਂ ਸਟੋਰ ਦੀ ਸ਼ੁਰੂਆਤ ਕੀਤੀ | ਨਵੇਂ ਸਟੋਰ ਦੀ ਸ਼ੁਰੂਆਤ ਮੌਕੇ ਮਦਾਮ ਦੇ ਸੀ.ਈ.ਓ. ਤੇ ਮੈਨੇਜਿੰਗ ਡਾਇਰੈਕਟਰ ਅਖਿਲ ਜੈਨ ਵਲੋਂ ਮਦਾਮ ਦੇ ਬੁਲਾਰੇ ਨਿਸ਼ਾਂਤ ਅਰੋੜਾ ਅਤੇ ਫਰੈਂਚਾਈਜ਼ੀ ਆਨਰ ਸੁਨੀਲ ਬੁਲੰਦੀ ਅਤੇ ਅਭੀਨਵ ਬੁਲੰਦੀ ਨੇ ਦੱਸਿਆ ਕਿ ਮਦਾਮ ਦੇ ਪੰਜਾਬ ਭਰ ਵਿਚ 50 ਸਟੋਰ ਬੜੀ ਸਫਲਤਾਪੂਰਵਕ ਚੱਲ ਰਹੇ ਹਨ | ਮਦਾਮ ਵਲੋਂ ਆਪਣੇ ਇਸ ਨਵੇਂ ਸਟੋਰ ਵਿਖੇ ਅਤਿ ਆਧੁਨਿਕ ਕੁਲੈਕਸ਼ਨ ਪੇਸ਼ ਕੀਤੀ ਹੈ, ਜਿਸ ਵਿਚ ਵੈਸਟਰਨ ਵੀਅਰ, ਡੇਲੀ ਵੀਅਰ ਅਤੇ ਵਿਸ਼ੇਸ਼ ਮੌਕਿਆਂ ਉਪਰ ਪਾਏ ਜਾਣ ਵਾਲੇ ਪਹਿਰਾਵਿਆਂ ਤੋਂ ਇਲਾਵਾ ਸੀਜਨਲ ਵੀਅਰ ਵੀ ਮੌਜੂਦ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਬਰਾਂਡਿਡ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲੋਕਾਂ ਵਿਚ ਬਰਾਂਡ ਪ੍ਰਤੀ ਜਾਗਰੂਕਤਾ ਵਿਚ ਕਾਫ਼ੀ ਵਾਧਾ ਹੋਇਆ ਹੈ | ਸਨਵਿਊ ਐਨਕਲੇਵ ਵਿਖੇ ਖੁੱਲੇ੍ਹ ਇਸ ਨਵੇਂ ਸਟੋਰ ਦੀ ਸ਼ੁਰੂਆਤ ਮੌਕੇ ਸਟੋਰ ਵਲੋਂ ਗਾਹਕਾਂ ਲਈ ਵਿਸ਼ੇਸ਼ ਛੋਟ ਉਪਲਬਧ ਹੈ | ਉਨ੍ਹਾਂ ਕਿਹਾ ਕਿ ਮਦਾਮ ਜਲਦੀ ਹੀ ਆਪਣੇ ਸਟੋਰਾਂ ਦੀ ਗਿਣਤੀ ਵਿਚ ਹੋਰ ਵਾਧਾ ਕਰਨ ਜਾ ਰਿਹਾ ਹੈ |

ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਕਾਂਗਰਸ ਕਰੇਗੀ ਅੱਜ ਰੋਸ ਪ੍ਰਦਰਸ਼ਨ-ਸੰਜੇ ਤਲਵਾੜ ਅਗਲੀ ਖ਼ਬਰ ਲਛਮਣ ਦ੍ਰਾਵਿੜ ਦੀ ਯਾਦ 'ਚ 2 ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।