02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕੈਬਨਿਟ ਮੰਤਰੀ ਮੁੰਡੀਆਂ ਦੇ ਉਪਰਾਲੇ ਸਦਕਾ ਸਰਕਾਰੀ ਸਕੂਲ ਜਮਾਲਪੁਰ 'ਚ ਲਗਾਈਆਂ ਟਾਈਲਾਂ ਦਾ ਉਦਘਾਟਨ ਕੌਂਸਲਰ ਗਰੇਵਾਲ ਨੇ ਕੀਤਾ <br/>

ਅਜੀਤ ਡੈਸਕ 24-05-2026
ਭਾਮੀਆਂ ਕਲਾਂ, 23 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ 22 ਦੇ ਸਰਕਾਰੀ ਹਾਈ ਸਕੂਲ ਜਮਾਲਪੁਰ ਅਤੇ ਪ੍ਰਾਇਮਰੀ ਹਾਈ ਸਕੂਲ ਦੇ ਵਿਹੜੇ ਵਿਚ ਸਟੋਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮ: ਵਲੋਂ ਆਪਣੇ ਸੀ.ਐਸ.ਆਰ ਫ਼ੰਡ 'ਚੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਉਪਰਾਲੇ ਨਾਲ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਗਿਆ | ਉਦਘਾਟਨੀ ਸਮਾਰੋਹ ਦੌਰਾਨ ਕੌਂਸਲਰ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬਰਸਾਤੀ ਦਿਨਾਂ ਵਿਚ ਸਕੂਲ ਦਾ ਵਿਹੜਾ ਕੱਚਾ ਹੋਣ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਕਈ ਕਿਸਮ ਦੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਮੌਕੇ ਕੌਂਸਲਰ ਗਰੇਵਾਲ ਨੇ ਸਟੋਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮ: ਵਲੋਂ ਕਰਵਾਏ ਗਏ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਕੰਮ ਕਿਸੇ ਕਿਸੇ ਦੇ ਹੀ ਹਿੱਸੇ ਆਉਂਦੇ ਹਨ | ਇਸ ਕਰਕੇ ਇਹ ਸੰਸਥਾ ਵਧਾਈ ਦੀ ਪਾਤਰ ਹੈ | ਇਸ ਮੌਕੇ ਸੀ.ਐਸ.ਆਰ. ਦੇ ਚੇਅਰਮੈਨ ਵਿਨੋਦ ਧਰ, ਅਨੀਸ਼ ਸਹਿਗਲ, ਰੋਹਿਤ ਅਗਰਵਾਲ, ਅਮਿਤ ਪਾਹਵਾ, ਸੰਨੀ ਮਹਿਰਾ, ਗੁਰਚਰਨ ਸਿੰਘ ਗਰੇਵਾਲ, ਸੁਸ਼ਮਾ ਰਾਣੀ, ਨਵਨੀਤ, ਮੰਗਤ ਰਾਮ, ਡਾ. ਗੁਰਦੇਵ ਸਿੰਘ ਭੰਗੂ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਗੋਡੇ ਬਦਲਣ ਦੀ ਸਰਜਰੀ 'ਚ ਰੋਬੋਟਿਕ ਤਕਨੀਕ ਨੇ ਵੱਡਾ ਬਦਲਾਅ ਲਿਆਂਦਾ-ਡਾ. ਏ.ਐਸ. ਪਾਸੀ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਸੀ.ਸੈਕੰ. ਸਕੂਲ ਖ਼ਾਸੀ ਕਲਾਂ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।