10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੌਰੀ ਨੇ 12ਵੀਂ ਕਲਾਸ ਵਿਚ 94.6 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਨਵਚੇਤਨਾ ਦਾ ਵਧਾਇਆ ਮਾਣ-ਸੇਖੋਂ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਦੁਆਰਾ ਹੋਣਹਾਰ ਵਿਦਿਆਰਥਣ ਗੌਰੀ ਦੀ ਸਿਹਤ ਤੇ ਸਿੱਖਿਆ ਦੀ ਜ਼ਿੰਮੇਵਾਰੀ 9 ਸਾਲ ਪਹਿਲਾਂ ਲਈ ਗਈ ਸੀ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ | ਉਸ ਸਮੇਂ ਗੌਰੀ ਚੌਥੀ ਜਮਾਤ 'ਚ ਸਰਕਾਰੀ ਪ੍ਰਾਇਮਰੀ ਸਕੂਲ ਇਯਾਲੀ ਦੀ ਵਿਦਿਆਰਥਣ ਸੀ | ਅੱਜ ਗੌਰੀ ਦੁਆਰਾ 12ਵੀਂ (ਕਾਮਰਸ) 'ਚੋਂ 94.6 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਨਵਚੇਤਨਾ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਨਵਚੇਤਨਾ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਗੌਰੀ ਨੇ ਸਮਾਜ ਨੂੰ ਸੁਨੇਹਾ ਦਿੱਤਾ ਹੈ ਕਿ ਘੱਟ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ ਅਤੇ ਨਵਚੇਤਨਾ ਦੁਆਰਾ 9 ਸਾਲ ਤੋਂ ਉਸ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਹੈ | ਸੇਖੋਂ ਨੇ ਦੱਸਿਆ ਕਿ ਗੌਰੀ ਦਾ ਸਪਨਾ ਸੀ. ਏ. ਬਣਨ ਦਾ ਹੈ ਅਤੇ ਸਾਡੀ ਟੀਮ ਵਲੋਂ ਉਸ ਦੇ ਇਸ ਸੁਪਨੇ ਨੂੰ ਪੂਰਾ ਕਰਨ ਵਿਚ ਪੂਰਾ ਯੋਗਦਾਨ ਦਿੱਤਾ ਜਾਵੇਗਾ ਅਤੇ ਜਦ ਤੱਕ ਗੌਰੀ ਪੜ੍ਹਨਾ ਚਾਹੁੰਦੀ ਹੈ, ਉਸ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਕੈਪਟਨ ਵੀ. ਕੇ. ਸਿਆਲ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਨਵਚੇਤਨਾ ਦੁਆਰਾ ਹੁਣ ਤੱਕ 25 ਹੋਣਹਾਰ ਬੱਚੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾ ਚੁੱਕਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਸਿੱਖਿਆ ਦੀ ਜ਼ਿੰਮੇਵਾਰੀ ਲਈ ਜਾ ਚੁੱਕੀ ਹੈ | ਇਸ ਮੌਕੇ ਵਧਾਈ ਦੇਣ ਲਈ ਖਾਸ ਤੌਰ 'ਤੇ ਕੈਪਟਨ ਵੀ. ਕੇ. ਸਿਆਲ, ਜ. ਸਕੱਤਰ ਸੁਰਿੰਦਰ ਸਿੰਘ ਕੰਗ, ਚੇਅਰਮੈਨ ਪਰਮਜੀਤ ਸਿੰਘ ਪਨੇਸਰ, ਕੰਵਲਪ੍ਰੀਤ ਸੇਖੋਂ, ਰਮਨ ਚੰਡੋਕ, ਮਨਦੀਪ ਕੌਰ ਖੱਟੜਾ, ਪ੍ਰਭਜੋਤ ਕੌਰ ਤੇ ਡਾ. ਗੁਰਬਖਸ਼ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਾਬਾ ਵਿਖੇ ਅੰਮਿ੍ਤ ਸੰਚਾਰ ਦੌਰਾਨ 32 ਪ੍ਰਾਣੀ ਗੁਰੂ ਵਾਲੇ ਬਣੇ <br/> ਅਗਲੀ ਖ਼ਬਰ ਕੁਲਵਿੰਦਰ ਸਿੰਘ ਬੈਨੀਪਾਲ ਸਰਬਸੰਮਤੀ ਨਾਲ ਗੁਰਦੁਆਰਾ ਅਰਬਨ ਅਸਟੇਟ ਫੇਸ ਦੁੱਗਰੀ ਫੇਸ 1 ਦੇ ਤੀਸਰੀ ਵਾਰ ਪ੍ਰਧਾਨ ਬਣੇ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।