13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਿਆਨੰਦ ਹਸਪਤਾਲ ਵਿਖੇ 48 ਘੰਟਿਆਂ 'ਚ 2 ਸਫਲ ਕੈਡੇਵਰਿਕ ਲੀਵਰ ਕੀਤੇ ਟਰਾਂਸਪਲਾਂਟ <br/>

ਦਿਆਨੰਦ ਹਸਪਤਾਲ ਵਿਖੇ ਅੰਗ ਦਾਨ ਕਰਨ ਵਾਲੇ ਮਿ੍ਤਕ ਵਿਅਕਤੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਦੇ ਨਾਲ ਡਾਕਟਰੀ ਟੀਮ ਅਤੇ ਨਰਸਿੰਗ ਸਟਾਫ਼ | ਅਜੀਤ ਤਸਵੀਰ <br/> 09-05-2026
ਲੁਧਿਆਣਾ, 8 ਮਈ (ਡਾ. ਤਰਲੋਚਨ ਸਿੰਘ)-ਉੱਚ ਪੱਧਰੀ ਕਲੀਨੀਕਲ ਮੁਹਾਰਤ, ਸਮਨਵਯ ਅਤੇ ਜੀਵਨ ਬਚਾਉਣ ਦੇ ਦਿ੍ੜ੍ਹ ਨਿਸ਼ਚੇ ਦਾ ਪ੍ਰਦਰਸ਼ਨ ਕਰਦਿਆਂ ਦਿਆਨੰਦ ਹਸਪਤਾਲ ਦੇ ਡਾਕਟਰਾਂ ਨੇ 48 ਘੰਟਿਆਂ ਦੇ ਅੰਦਰ ਦੋ ਕੈਡੇਵਰਿਕ ਲੀਵਰ ਟਰਾਂਸਪਲਾਂਟ ਸਫਲਤਾਪੂਰਵਕ ਕਰਕੇ ਹਸਪਤਾਲ ਦਾ ਨਾਮ ਡਾਕਟਰੀ ਖੇਤਰ ਵਿਚ ਹੋਰ ਰੁਸ਼ਨਾ ਦਿੱਤਾ ਹੈ | ਇਸ ਖੇਤਰ ਵਿਚ ਪਹਿਲੀ ਵਾਰ ਲੀਵਰ ਅਤੇ ਕਿਡਨੀ ਦਾ ਸੰਯੁਕਤ ਟਰਾਂਸਪਲਾਂਟ ਕੀਤਾ ਗਿਆ ਹੈ | ਪਹਿਲੀ ਘਟਨਾ ਵਿਚ ਇਨਹਾਊਸ ਕੈਡੇਵਰਿਕ ਡੋਨੇਸ਼ਨ ਨਾਲ ਦੋਹਰਾ ਅੰਗ ਟਰਾਂਸਪਲਾਂਟ ਲੁਧਿਆਣਾ ਦੀ 57 ਸਾਲਾ ਮਹਿਲਾ, ਜੋ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਈ ਸੀ, ਨੂੰ 22 ਅਪ੍ਰੈਲ 2026 ਨੂੰ ਇਸ ਹਸਪਤਾਲ ਵਿਚ ਦਾਖਲ ਕੀਤਾ ਗਿਆ | ਸਭ ਸੰਭਵ ਇਲਾਜ ਦੇ ਬਾਵਜੂਦ 24 ਅਪ੍ਰੈਲ 2026 ਨੂੰ ਉਸ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ ਗਿਆ | ਇਕ ਉੱਚ ਕੋਟੀ ਦੀ ਮਨੁੱਖਤਾ ਦਾ ਪ੍ਰਦਰਸ਼ਨ ਕਰਦਿਆਂ ਉਸ ਦੇ ਪਰਿਵਾਰ ਨੇ ਅੰਗ ਦਾਨ ਲਈ ਸਹਿਮਤੀ ਦਿੱਤੀ | ਇਹ ਪ੍ਰਕਿਰਿਆ ਡਾ. ਪੀ.ਐਲ. ਗੌਤਮ, ਮੁਖੀ, ਕਿ੍ਟਿਕਲ ਕੇਅਰ ਮੈਡੀਸਨ ਅਤੇ ਉਨ੍ਹਾਂ ਦੀ ਟੀਮ ਵਲੋਂ ਸੰਵੇਦਨਸ਼ੀਲ ਢੰਗ ਨਾਲ ਸੰਚਾਲਿਤ ਕੀਤੀ ਗਈ | ਉਸ ਦੇ ਅੰਗ ਪੂਰੀ ਇੱਜ਼ਤ ਨਾਲ ਪ੍ਰਾਪਤ ਕੀਤੇ ਗਏ | ਇਕ ਇਤਿਹਾਸਕ ਪ੍ਰਾਪਤੀ ਵਜੋਂ ਉਸ ਦਾ ਲੀਵਰ ਅਤੇ ਇਕ ਕਿਡਨੀ ਐਸ.ਬੀ.ਐਸ. ਨਗਰ ਦੇ 50 ਸਾਲਾ ਮਰੀਜ਼ ਵਿਚ ਟਰਾਂਸਪਲਾਂਟ ਕੀਤੇ ਗਏ, ਜੋ ਲੀਵਰ ਅਤੇ ਕਿਡਨੀ ਦੋਹਾਂ ਦੀ ਬਿਮਾਰੀ ਨਾਲ ਪੀੜਤ ਸੀ | ਇਹ ਖੇਤਰ ਵਿਚ ਪਹਿਲਾ ਸੰਯੁਕਤ ਲੀਵਰ-ਕਿਡਨੀ ਕੈਡੇਵਰਿਕ ਟਰਾਂਸਪਲਾਂਟ ਹੈ | ਉਸ ਦੀ ਦੂਜੀ ਕਿਡਨੀ ਲੁਧਿਆਣਾ ਦੇ ਹੋਰ ਮਰੀਜ਼ ਵਿਚ ਟਰਾਂਸਪਲਾਂਟ ਕੀਤੀ ਗਈ | ਲੀਵਰ ਟਰਾਂਸਪਲਾਂਟ ਅਤੇ ਅੰਗ ਪ੍ਰਾਪਤੀ ਦੀ ਅਗਵਾਈ ਡਾ. ਗੁਰਸਾਗਰ ਸਿੰਘ ਸਹੋਤਾ, ਚੀਫ਼ ਲੀਵਰ ਟਰਾਂਸਪਲਾਂਟ ਸਰਜਨ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ, ਜਦਕਿ ਕਿਡਨੀ ਟਰਾਂਸਪਲਾਂਟ ਡਾ. ਵਿਕਾਸ ਕੁਮਾਰ ਦੀ ਟੀਮ ਵਲੋਂ ਸਫਲਤਾਪੂਰਵਕ ਕੀਤਾ ਗਿਆ | ਦੂਜੀ ਘਟਨਾ ਵਿਚ ਸਵਿਫਟ ਇੰਟਰ-ਸਿਟੀ ਆਰਗਨ ਰਿਟ੍ਰੀਵਲ ਅਤੇ ਟਰਾਂਸਪਲਾਂਟ ਇਕ ਹੋਰ ਮਾਮਲੇ ਵਿਚ ਐਸ.ਬੀ.ਐਸ. ਨਗਰ ਦੇ 22 ਸਾਲਾ ਨੌਜਵਾਨ ਨੂੰ 22 ਅਪ੍ਰੈਲ 2026 ਨੂੰ ਹਾਦਸੇ ਤੋਂ ਬਾਅਦ ਪੀ.ਜੀ.ਆਈ.ਐਮ.ਈ.ਆਰ, ਚੰਡੀਗੜ੍ਹ ਵਿਚ ਦਾਖਲ ਕੀਤਾ ਗਿਆ | 25 ਅਪ੍ਰੈਲ 2026 ਨੂੰ ਉਸ ਨੂੰ ਬ੍ਰੇਨ ਡੈੱਡ ਘੋਸ਼ਿਤ ਕੀਤਾ ਗਿਆ | ਪਰਿਵਾਰ ਦੀ ਸਹਿਮਤੀ ਤੋਂ ਬਾਅਦ ਇਸ ਹਸਪਤਾਲ ਦੀ ਟੀਮ ਨੇ ਡਾ. ਗੁਰਸਾਗਰ ਸਿੰਘ ਸਹੋਤਾ ਦੀ ਅਗਵਾਈ ਹੇਠ ਤੁਰੰਤ ਚੰਡੀਗੜ੍ਹ ਪਹੁੰਚੀ ਅਤੇ ਲੀਵਰ ਪ੍ਰਾਪਤ ਕੀਤਾ | ਗ੍ਰੀਨ ਕੋਰੀਡੋਰ ਰਾਹੀਂ ਲੀਵਰ ਨੂੰ ਲਗਭਗ 1 ਘੰਟਾ 20 ਮਿੰਟ ਵਿਚ ਲੁਧਿਆਣਾ ਲਿਆਂਦਾ ਗਿਆ | ਇਸ ਦੌਰਾਨ ਦਿਆਨੰਦ ਹਸਪਤਾਲ ਵਿਚ ਟੀਮ ਪਹਿਲਾਂ ਹੀ ਤਰਨਤਾਰਨ ਦੇ 52 ਸਾਲਾ ਮਰੀਜ਼ ਲਈ ਤਿਆਰੀ ਕਰ ਚੁੱਕੀ ਸੀ, ਜੋ ਗੰਭੀਰ ਲੀਵਰ ਸਿਰਾਸਿਸ ਨਾਲ ਪੀੜਤ ਸੀ | ਲੀਵਰ ਪਹੁੰਚਦੇ ਹੀ ਟਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ | ਦੋਵੇਂ ਮਰੀਜ਼ ਇਸ ਵੇਲੇ ਠੀਕ ਹੋ ਰਹੇ ਹਨ | ਇਸ ਮੌਕੇ ਹਸਪਤਾਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਇਹ ਪ੍ਰਾਪਤੀ ਸਾਡੀ ਉੱਚ ਪੱਧਰੀ ਸੇਵਾ ਅਤੇ ਟੀਮ ਦੀ ਮੁਹਾਰਤ ਦਾ ਸਬੂਤ ਹੈ | ਅਸੀਂ ਦਾਨੀ ਪਰਿਵਾਰਾਂ ਦੇ ਧੰਨਵਾਦੀ ਹਾਂ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਸਫਲਤਾਵਾਂ ਸਾਡੀ ਟੀਮ ਵਰਕ ਅਤੇ ਉੱਚ ਮਿਆਰ ਦੀ ਸੇਵਾ ਨੂੰ ਦਰਸਾਉਂਦੀਆਂ ਹਨ | ਡਾ. ਗੁਰਸਾਗਰ ਸਿੰਘ ਸਹੋਤਾ ਨੇ ਪੂਰੀ ਟੀਮ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਦਿਆਨੰਦ ਹਸਪਤਾਲ ਅੰਗ ਟਰਾਂਸਪਲਾਂਟ ਦੇ ਖੇਤਰ ਵਿਚ ਆਪਣੀ ਅਗਵਾਈ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ |

ਪਿਛਲੀ ਖ਼ਬਰ ਖ਼ਰਬੂਜ਼ੇ ਦੀ ਫ਼ਸਲ 'ਤੇ ਝੁਲਸ ਰੋਗ ਦੇ ਹਮਲੇ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆਂ ਪਾਣੀ <br/> ਅਗਲੀ ਖ਼ਬਰ ਹੜਤਾਲੀ ਸਫ਼ਾਈ ਸੇਵਕਾਂ ਅਤੇ ਸੀਵਰੇਜ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਟਵਾਲ ਵਲੋਂ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।