16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੈਂਕ ਕਰਮਚਾਰੀਆਂ ਦੀ ਮਰਦਮਸ਼ੁਮਾਰੀ 'ਚ ਡਿਊਟੀ ਲਗਾਉਣੀ ਨਿੰਦਣ ਯੋਗ ਫ਼ੈਸਲਾ-ਪਵਨ ਦੀਵਾਨ

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਪੰਜਾਬ ਸਰਕਾਰ ਵਲੋਂ ਬੈਂਕ ਕਰਮਚਾਰੀਆਂ ਦੀ ਮਰਦਮਸ਼ੁਮਾਰੀ 'ਚ ਡਿਊਟੀਆਂ ਲਗਾਉਣ 'ਤੇ ਨਿੰਦਾ ਕਰਦੇ ਹੋਏ ਇਸ ਫ਼ੈਸਲੇ ਨੂੰ ਗੈਰ-ਜ਼ਿੰਮੇਵਾਰ ਅਤੇ ਆਰਥਿਕ ਤÏਰ 'ਤੇ ਵਿਨਾਸ਼ਕਾਰੀ ਕਦਮ ਕਰਾਰ ਦਿੱਤਾ ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਪਹਿਲਾਂ ਹੀ ਵੱਧ ਬੋਝ ਹੇਠ ਕੰਮ ਕਰ ਰਹੇ ਬੈਂਕ ਕਰਮਚਾਰੀਆਂ 'ਤੇ ਹੋਰ ਬੋਝ ਪਾਉਣ ਨਾਲ ਸੂਬੇ ਭਰ ਵਿਚ ਉਦਯੋਗ ਅਤੇ ਲੋਕ ਸੇਵਾਵਾਂ 'ਚ ਪ੍ਰੇਸ਼ਾਨੀ ਹੋਣ ਕਰਕੇ ਹਾਹਾਕਾਰ ਮੱਚ ਗਈ ਹੈ¢ ਦੀਵਾਨ ਨੇ ਕਿਹਾ ਕਿ ਪੰਜਾਬ ਦੀ ਨਾਜ਼ੁਕ ਉਦਯੋਗਿਕ ਅਰਥ ਵਿਵਸਥਾ ਨੂੰ ਹੋਰ ਡੂੰਘੇ ਸੰਕਟ ਵੱਲ ਧੱਕਿਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਦੇ ਗ਼ਲਤ ਫ਼ੈਸਲੇ ਕਾਰਨ ਰੋਜ਼ਾਨਾ ਹੀ ਬੈਂਕਾਂ ਵਿਚ ਕੰਮ ਕਰਾਉਣ ਵਾਲੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ¢

ਪਿਛਲੀ ਖ਼ਬਰ ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ <br/> ਅਗਲੀ ਖ਼ਬਰ ਐਨ.ਐਮ.ਸੀ. ਪ੍ਰੋਗਰਾਮ 'ਚ ਸੀ.ਐਮ.ਸੀ. ਡਾਕਟਰ ਦੀ ਕਿਤਾਬ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।