15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਨੀਸ਼ ਵਰਮਾ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਨਵੇਂ ਖੇਤਰੀ ਮੁਖੀ ਵਜੋਂ ਸੰਭਾਲਿਆ ਅਹੁਦਾ <br/>

ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਡਾ. ਤਰਲੋਚਨ ਸਿੰਘ)-ਅੱਜ ਸੈਂਟਰਲ ਬੈਂਕ ਆਫ਼ ਇੰਡੀਆ ਰਿਟਾਇਰਜ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਵੇਂ ਖੇਤਰੀ ਮੁਖੀ ਮਨੀਸ਼ ਵਰਮਾ ਨੂੰ ਅਹੁਦਾ ਸੰਭਾਲਣ 'ਤੇ ਜੀ ਆਇਆਂ ਕਿਹਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ | ਇਸ ਮੌਕੇ ਲੁਧਿਆਣਾ ਦੇ ਪ੍ਰਧਾਨ ਐਮ.ਐਸ. ਭਾਟੀਆ, ਸਕੱਤਰ ਅਜੇ ਬੱਗਾ, ਚੰਡੀਗੜ੍ਹ ਜ਼ੋਨ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਰੀਹਲ, ਗਵਾਲੀਅਰ ਤੋਂ ਰਿਟਾਇਰ ਹੋਏ ਸਾਬਕਾ ਖੇਤਰੀ ਪ੍ਰਬੰਧਕ ਅਮਰੀਕ ਸਿੰਘ, ਸੁਭਾਸ਼ ਤਨੇਜਾ, ਸਰੂਪ ਭਗਤ ਅਤੇ ਹਰਮਿੰਦਰ ਸਿੰਘ ਸ਼ਾਮਿਲ ਸਨ | ਬੈਂਕ ਦੇ ਸੂਰਤ ਖੇਤਰੀ ਦਫ਼ਤਰ ਤੋਂ ਬਦਲ ਕੇ ਆਏ ਮਨੀਸ਼ ਵਰਮਾ ਨੇ ਰਿਟਾਇਰਜ ਆਗੂਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਰਿਟਾਇਰੀਆਂ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ | ਉਨ੍ਹਾਂ ਕਿਹਾ ਕਿ ਬੈਂਕ ਦੇ ਰਿਟਾਇਰੀ ਬੈਂਕ ਦਾ ਸਰਮਾਇਆ ਹਨ ਅਤੇ ਬੈਂਕ ਦੇ ਬ੍ਰਾਂਡ ਅੰਬੈਸਡਰ ਹਨ | ਰਿਟਾਇਰੀਜ ਐਸੋਸੀਏਸ਼ਨ ਨੇ ਡਿਪਟੀ ਖੇਤਰੀ ਪ੍ਰਬੰਧਕ ਮਿਥਲੇਸ਼ ਕੁਮਾਰ ਦਾ ਵੀ ਸਨਮਾਨ ਕੀਤਾ |

ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਦਿੱਤਾ ਸੂਬਾ ਪੱਧਰੀ ਧਰਨਾ <br/> ਅਗਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਨਰਸਰੀ ਫਰੈਸ਼ਰ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।