15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਜੰਡਿਆਲੀ ਵਿਖੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਦਾ ਦੋਸਤ ਪੰਕਜ ਕੁਮਾਰ ਜੋ ਸ਼ਾਮ ਸਮੇਂ ਫ਼ੈਕਟਰੀ ਤੋਂ ਛੁੱਟੀ ਕਰਕੇ ਪੈਟਰੋਲ ਪੰਪ ਬੁੱਢੇਵਾਲ ਨੇੜੇ ਸ਼ੂਗਰ ਮਿੱਲ ਤੋਂ ਮੋਟਰਸਾਈਕਲ ਵਿਚ ਤੇਲ ਪੁਆ ਕੇ ਜੰਡਿਆਲੀ ਸਾਈਡ ਨੂੰ ਆ ਰਹੇ ਸੀ, ਜਦੋਂ ਉਹ ਨੇੜੇ ਵਿੱਟਲ ਸਟੀਲ ਫ਼ੈਕਟਰੀ ਤੋਂ 100 ਮੀਟਰ ਪਿੱਛੇ ਪੁੱਜੇ ਤਾਂ ਜੰਡਿਆਲੀ ਸਾਈਡ ਤੋਂ ਅਣਪਛਾਤੇ ਟਰਾਲਾ ਚਾਲਕ ਨੇ ਵਾਹਨ ਤੇਜ਼ ਰਫ਼ਤਾਰੀ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਪੰਕਜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਤਵੀਰ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਬਾਬਾ ਸੱਜਣ ਦਾ ਖੂਹ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਡੀ.ਸੀ.ਐਮ. ਯੈਸ ਸਕੂਲ ਐਲੀਮੈਂਟਰੀ ਵਿੰਗ ਦਾ ਗਰੈਜੂਏਸ਼ਨ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।