15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਵਿਮਿੰਗ ਪੂਲ ਟੈਂਡਰ 'ਚ ਕਥਿਤ ਗੜਬੜੀ ਦੀ ਗੂੰਜ <br/>

ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਵਾਰਡ ਨੰਬਰ 88 ਵਿਚ ਪ੍ਰਸਤਾਵਿਤ ਸਵਿਮਿੰਗ ਪੂਲ ਦੇ ਟੈਂਡਰ ਨੰੂ ਲੈ ਕੇ ਵਿਵਾਦ ਉਭਰਦਾ ਦਿਖਾਈ ਦੇ ਰਿਹਾ ਹੈ | ਟੈਂਡਰ ਦੇ ਕਥਿਤ ਤੌਰ 'ਤੇ ਖੁੱਲਣ ਬਾਰੇ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਨਿਗਮ ਦੀ ਕਾਰਗੁਜ਼ਾਰੀ ਅਤੇ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਵਲੋਂ ਇਸ ਮਾਮਲੇ 'ਚ ਸਪੱਸ਼ਟ ਇਨਕਾਰ ਕੀਤਾ ਗਿਆ ਹੈ | ਉਨਾਂ ਦਾ ਕਹਿਣਾ ਹੈ ਕਿ ਇਸ ਤਰਾਂ ਦਾ ਕੋਈ ਵੀ ਪ੍ਰਸਤਾਵ ਜਾਂ ਟੈਂਡਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਅਜੰਡੇ ਵਿਚ ਨਾ ਤਾਂ ਪੇਸ਼ ਕੀਤਾ ਗਿਆ ਅਤੇ ਨਾ ਹੀ ਇਸ ਸੰਬੰਧੀ ਉਨ•ਾਂ ਨੰੂ ਕੋਈ ਅਧਿਕਾਰਕ ਜਾਣਕਾਰੀ ਹੈ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਜੇਕਰ ਇਨ ਐਂਟੀਸੀਪੇਸ਼ਨ ਦੇ ਆਧਾਰ 'ਤੇ ਕਿਸੇ ਤਰਾਂ ਦੀ ਕਾਰਵਾਈ ਕੀਤੀ ਗਈ ਹੈ, ਤਾਂ ਇਹ ਮਾਮਲਾ ਗੰਭੀਰ ਹੈ ਅਤੇ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ | ਉਨਾਂ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਆਉਂਦੀ ਹੈ, ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਦੂਜੇ ਪਾਸੇ ਕੁੱਝ ਸਰੋਤਾਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟੈਂਡਰ ਨਿਗਮ ਦੇ ਸੰਬੰਧਿਤ ਵਿਭਾਗ ਦੀ ਆਈ.ਡੀ. ਰਾਹੀਂ ਕਥਿਤ ਤੌਰ 'ਤੇ ਖੋਲਿਆ ਗਿਆ, ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਬਣ ਗਿਆ ਹੈ | ਹਾਲਾਂਕਿ ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ | ਇਸ ਪੂਰੇ ਮਾਮਲੇ ਵਿਚ ਮੁੱਖ ਸਵਾਲ ਇਹ ਬਣਦਾ ਹੈ ਕਿ ਜੇਕਰ ਟੈਂਡਰ ਸੱਚਮੁੱਚ ਖੋਲਿਆ ਗਿਆ ਹੈ, ਤਾਂ ਇਹ ਕਾਰਵਾਈ ਕਿਸ ਦੀ ਮਨਜ਼ੂਰੀ ਨਾਲ ਕੀਤੀ ਗਈ ਅਤੇ ਕੀ ਨਿਗਮ ਦੀ ਨਿਯਮਤ ਪ੍ਰਕਿਰਿਆ ਦੀ ਪਾਲਨਾ ਕੀਤੀ ਗਈ ਸੀ ਜਾਂ ਨਹੀਂ | ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਸਵਿਮਿੰਗ ਪੂਲ ਬਣਾਉਣ ਦੀ ਗੱਲ ਚੱਲ ਰਹੀ ਹੈ, ਉਹ ਇਲਾਕਾ ਵਾਰਡ ਨੰਬਰ 88, ਹਲਕਾ ਉਤਰੀ ਵਿਚ ਆਉਂਦਾ ਹੈ | ਇਸ ਮਾਮਲੇ ਨੰੂ ਲੈ ਕੇ ਸਥਾਨਕ ਪੱਧਰ 'ਤੇ ਵੀ ਚਰਚਾ ਜਾਰੀ ਹੈ ਅਤੇ ਲੋਕਾਂ ਵਲੋਂ ਪਾਰਦਰਸ਼ਤਾ ਦੀ ਮੰਗ ਕੀਤੀ ਗਈ ਹੈ | ਨਿਗਮ ਦੇ ਉਚ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ |

ਪਿਛਲੀ ਖ਼ਬਰ ਡੀ.ਸੀ.ਐਮ. ਯੈਸ ਸਕੂਲ ਐਲੀਮੈਂਟਰੀ ਵਿੰਗ ਦਾ ਗਰੈਜੂਏਸ਼ਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿਖੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ 'ਹੈਂਡ ਮੇਡ ਮਟੀਰੀਅਲ' ਵਰਕਸ਼ਾਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।