14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹੋਟਲ 'ਚ ਠਹਿਰੇ ਵਿਅਕਤੀ ਦੀ ਨਕਦੀ ਚੋਰੀ

ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਡਵੀਜ਼ਨ ਨੰਬਰ 8 ਅਧੀਨ ਆਉਂਦੇ ਹੋਟਲ ਟਾਊਨ ਹਾਊਸ ਵਿਚ ਰੁਕੇ ਵਿਅਕਤੀ ਦੇ 1 ਲੱਖ 20 ਹਜ਼ਾਰ ਰੁਪਏ ਚੋਰੀ ਹੋ ਗਏ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸਈਯਦ ਫੈਜਾਨ ਰਹਿਮਾਨੀ ਨੇ ਦੱਸਿਆ ਕਿ ਉਸ ਨੇ ਹੋਟਲ ਟਾਊਨ ਹਾਊਸ ਦਾ ਰੂਮ ਨੰਬਰ 19 ਬੁੱਕ ਕਰਵਾਇਆ ਸੀ ਤੇ ਰਾਤ ਨੂੰ ਖਾਣਾ ਖਾ ਕੇ ਸੌਂ ਗਏ | ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਉਸ ਦੇ ਬੈਗ ਵਿਚੋਂ 1 ਲੱਖ 25 ਹਜ਼ਾਰ ਰੁਪਏ ਗਾਇਬ ਸਨ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਪੈਸੇ ਹੋਟਲ ਦੇ ਸਟਾਫ਼ ਵਲੋਂ ਹੀ ਚੋਰੀ ਕੀਤੇ ਗਏ ਹਨ | ਜਾਂਚ ਅਧਿਕਾਰੀ ਹੌਲਦਾਰ ਕਰਨਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਖੱਡ 'ਤੇ ਮਾਰਿਆ ਏ.ਸੀ.ਪੀ. ਵੈਸਟ ਨੇ ਛਾਪਾ <br/> ਅਗਲੀ ਖ਼ਬਰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੇ ਲੱਖਾਂ ਰੁਪਏ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।