16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਰੋੜਾ ਮਹਾਸਭਾ ਨੇ 47ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਵਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵੰਡ ਸਮਾਗਮ ਸ਼੍ਰੀ ਦੁਰਗਾ ਮਾਤਾ ਮੰਦਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਅਸ਼ੋਕ ਮਦਾਨ ਅਤੇ ਸੁਰਿੰਦਰ ਨਾਰੰਗ ਦੇ ਧਾਰਮਿਕ ਗੀਤਾਂ ਨਾਲ ਹੋਈ | ਪੰਜਾਬ ਅਰੋੜਾ ਮਹਾਂਸਭਾ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਨੇ ਵਿਸਾਖੀ ਤਿਉਹਾਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਖਾਲਸਾ ਸਿਰਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਸੀਨੀਅਰ ਉਪ ਪ੍ਰਧਾਨ ਗੁਰਚਰਨ ਸਿੰਘ ਚੰਨ, ਰੁਬਿਕਾ ਮਲਿਕ ਸਤਵੰਤ ਕੌਰ ਅਤੇ ਅਰੋੜਾ ਮਹਾਂਸਭਾ ਦੇ ਪ੍ਰਮੁੱਖ ਮੈਂਬਰਾਂ ਨੇ ਵਿਸਾਖੀ 'ਤੇ ਜਲੇਬੀਆਂ ਦਾ ਪ੍ਰਸ਼ਾਦ ਵੰਡਿਆ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਹੀ ਉਨ੍ਹਾਂ ਨੂੰ ਜ਼ਿੰਦਗੀ ਦਾ ਅਰਥ ਮਹਿਸੂਸ ਕਰਵਾਉਣ ਦਾ ਕਾਰਨ ਹੈ | ਅਰੋੜਾ ਵਿਕਾਸ ਬੋਰਡ, ਪੰਜਾਬ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਅਰੋੜਾ ਮਹਾਂਸਭਾ, ਲੁਧਿਆਣਾ ਦੇ ਚੇਅਰਮੈਨ ਸੁੰਦਰ ਦਾਸ ਧਮੀਜਾ ਨੇ ਲੋੜਵੰਦ ਪਰਿਵਾਰਾਂ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਨਾ, ਉਪ ਪ੍ਰਧਾਨ ਦਵਿੰਦਰ ਅਰੋੜਾ, ਉਪ ਪ੍ਰਧਾਨ ਵਿਜੇਜੀਤ ਪੋਪਲੀ, ਪੰਜਾਬ ਦੇ ਉਪ ਪ੍ਰਧਾਨ ਡਾ. ਨਰਿੰਦਰ ਸਿੰਘ, ਉਪ ਪ੍ਰਧਾਨ ਗੁਰਮਿੰਦਰ ਸਿੰਘ ਬੱਤਰਾ, ਕੈਸ਼ੀਅਰ ਮਹਿੰਦਰ ਸਿੰਘ ਗੁਲਾਟੀ, ਬਲਵੰਤ ਸਿੰਘ ਨਾਰੰਗ, ਪਰਵਿੰਦਰ ਸਿੰਘ ਗੁੰਬਰ ਰੌਬੀ ਬੱਤਰਾ, ਕਿ੍ਪਾਲ ਸਿੰਘ ਬਜਾਜ, ਸੁਰੇਸ਼ ਅਰੋੜਾ, ਅਨਿਲ ਖੰਨਾ ਦੀ ਮੌਜੂਦਗੀ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਸੀ | ਸਟੇਜ ਦਾ ਸੰਚਾਲਨ ਹਰਮਿੰਦਰ ਸਿੰਘ ਮਲਿਕ ਨੇ ਕੀਤਾ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਾਵਾ ਵਲੋਂ ਧਰਮਵੀਰ ਗਾਂਧੀ ਨੂੰ ਧਾਰਮਿਕ ਪੁਸਤਕ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।