20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਫ਼ੈਕਟਰੀ ਦੇ ਦਫ਼ਤਰ 'ਚੋਂ ਮੋਬਾਈਲ ਖੋਹ ਕੇ ਝਪਟਮਾਰ ਫ਼ਰਾਰ

ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਜੀ.ਆਰ. ਕ੍ਰਿਏਸ਼ਨ ਫ਼ੈਕਟਰੀ ਦੇ ਦਫ਼ਤਰ 'ਚ ਦਾਖ਼ਲ ਹੋਏ ਸ਼ਾਤਰ ਚੋਰ ਨੇ ਸਿਰਫ਼ ਲੁੱਟ ਹੀ ਨਹੀਂ ਕੀਤੀ, ਬਲਕਿ ਵਿਰੋਧ ਕਰਨ 'ਤੇ ਮਾਲਕ ਦੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ | ਘਟਨਾ ਹਰਚਰਨ ਨਗਰ ਦੀ ਗਲੀ ਨੰਬਰ 3 ਵਿਖੇ ਵਾਪਰੀ | ਪੀੜਤ ਰਵਿੰਦਰ ਕੁਮਾਰ ਸ਼ਾਮ ਸਮੇਂ ਦਫ਼ਤਰ 'ਚ ਬੈਠ ਕੇ ਲੈਪਟਾਪ 'ਤੇ ਡਿਜ਼ਾਇੰਗ ਦਾ ਕੰਮ ਕਰ ਰਹੇ ਸਨ, ਇਸ ਦੌਰਾਨ ਇਕ ਅਣਪਛਾਤਾ ਵਿਅਕਤੀ ਦਫ਼ਤਰ ਦੇ ਅੰਦਰ ਦਾਖ਼ਲ ਹੋਇਆ ਅਤੇ ਚੋਰੀ ਦੀ ਕੋਸ਼ਿਸ਼ ਕੀਤੀ | ਰਵਿੰਦਰ ਕੁਮਾਰ ਨੇ ਦੱਸਿਆ ਕਿ ਚੋਰ ਨੇ ਗਮਸ਼ੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਬੇਵੱਸ ਕਰ ਦਿੱਤਾ ਅਤੇ ਉਸ ਦਾ ਫ਼ੋਨ ਖੋਹ ਕੇ ਬਾਹਰ ਨਿਕਲ ਗਿਆ ਅਤੇ ਫ਼ਰਾਰ ਹੋ ਗਿਆ | ਸਾਰੀ ਘਟਨਾ ਦਫ਼ਤਰ 'ਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਕਾਂਗਰਸ ਹਲਕਾ ਇੰਚਾਰਜ ਮੰਗਾ ਵੀ ਮੌਕੇ 'ਤੇ ਪਹੁੰਚੇ, ਜਿਨਾਂ ਕਾਨੂੰਨ ਵਿਵਸਥਾ ਉਪਰ ਚਿੰਤਾ ਪ੍ਰਗਟ ਕੀਤੀ | ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ.ਸੀ. ਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਉਦਮ ਸ਼ੁਰੂ ਕਰ ਦਿੱਤੇ ਹਨ |

ਪਿਛਲੀ ਖ਼ਬਰ ਕਾਰ ਵਿਚ ਬੈਠ ਕੇ ਦੋਸਤ ਦੀ ਉਡੀਕ ਕਰ ਰਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ <br/> ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਤੋਂ ਬਾਅਦ ਬਿਜਲੀ ਮੰਤਰੀ ਦਾ ਫੂਕਿਆ ਪੁਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।