11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨੈਸ਼ਨਲ ਹਾਈਵੇਅ 'ਤੇ ਲਾਡੋਵਾਲ ਵਿਖੇ ਕੈਂਟਰ ਤੇ ਬੱਸ ਦੀ ਟੱਕਰ 'ਚ ਸਵਾਰੀਆਂ ਹੋਈਆਂ ਜ਼ਖ਼ਮੀ <br/>

ਅਜੀਤ ਡੈਸਕ 12-04-2026
ਲਾਡੋਵਾਲ, 11 ਅਪ੍ਰੈਲ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ 'ਤੇ ਲਾਡੋਵਾਲ ਚੌਕ ਵਿਚ ਕੈਂਟਰ ਅਤੇ ਸਵਾਰੀਆਂ ਵਾਲੀ ਬੱਸ ਦੀ ਹੋਈ ਟੱਕਰ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ | ਇਹ ਘਟਨਾ ਰਾਤ 9 ਵਜੇ ਦੀ ਹੈ, ਜਦੋਂ ਲੁਧਿਆਣਾ ਵਲੋਂ ਇਕ ਬੱਸ, ਜੋ ਕਿ ਸਵਾਰੀਆਂ ਨਾਲ ਭਰੀ ਹੋਈ ਸੀ, ਉਹ ਬੱਸ ਸਵਾਰੀਆਂ ਲੈ ਕੇ ਜਲੰਧਰ ਵੱਲ ਜਾ ਰਹੀ ਸੀ, ਜਦਕਿ ਦੂਜੇ ਪਾਸਿਉਂ ਫਿਲੌਰ ਸਾਈਡ ਵਲੋਂ ਇਕ ਕੈਂਟਰ ਚਾਲਕ, ਜੋ ਲਾਡੋਵਾਲ ਚੌਕ ਤੋਂ ਹੰਬੜਾਂ ਰੋਡ ਵੱਲ ਮੁੜ ਰਿਹਾ ਸੀ, ਇਸ ਦੌਰਾਨ ਸਵਾਰੀਆਂ ਨਾਲ ਭਰੀ ਬੱਸ ਅਤੇ ਕੈਂਟਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਬੱਸ ਵਿਚ ਬੈਠੀਆਂ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ | ਇਸ ਸਬੰਧੀ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਘਟਨਾ ਸਥਾਨ 'ਤੇ ਮੌਕੇ 'ਤੇ ਪੁੱਜ ਗਈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਕੈਂਟਰ ਅਤੇ ਬੱਸ ਨੂੰ ਲਾਡੋਵਾਲ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਭੇਜਿਆ ਗਿਆ | ਲਾਡੋਵਾਲ ਪੁਲਿਸ ਨੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈ ਲਏ ਹਨ ਅਤੇ ਅਗਲੀ ਬਣਦੀ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ |

ਪਿਛਲੀ ਖ਼ਬਰ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ z ਅਗਲੀ ਖ਼ਬਰ ਰਮਨੀਤ ਕੌਰ ਨੇ 8ਵੀਂ ਦੇ ਨਤੀਜੇ 'ਚੋਂ 587 ਅੰਕ ਕੀਤੇ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।