14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੋਰੀਸ਼ੁਦਾ ਮੋਟਰਸਾਈਕਲ 'ਤੇ ਆਏ ਚੋਰਾਂ ਨੇ ਦੋ ਐਕਟੀਵਾ ਕੀਤੇ ਚੋਰੀ <br/>

ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ਵਿਚ ਬੀਤੀ ਰਾਤ ਚੋਰਾਂ ਵਲੋਂ ਇਕ ਦੁਕਾਨ ਦੇ ਤਾਲੇ ਤੋੜ ਕੇ ਦੋ ਐਕਟੀਵਾ ਸਕੂਟਰ ਚੋਰੀ ਕਰ ਲਏ ਗਏ | ਚੋਰ ਚੋਰੀਸ਼ੁਦਾ ਮੋਟਰਸਾਈਕਲ 'ਤੇ ਆਏ ਸਨ ਤੇ ਚੋਰੀ ਕਰਨ ਉਪਰੰਤ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ, ਜਦੋਂ ਤਿੰਨ ਚੋਰ ਜਗਦੰਬਾ ਆਟੋ ਦੀ ਦੁਕਾਨ 'ਤੇ ਆਏ ਅਤੇ ਦੁਕਾਨ ਦਾ ਸ਼ਟਰ ਚੋਰੀ ਕਰਨ ਉਪਰੰਤ ਦੁਕਾਨ ਅੰਦਰ ਪਏ ਦੋ ਐਕਟੀਵਾ ਸਕੂਟਰ ਚੋਰੀ ਕਰਕੇ ਫ਼ਰਾਰ ਹੋ ਗਏ | ਉਕਤ ਦੁਕਾਨਦਾਰ ਰੋਹਿਤ ਉੱਪਲ ਦਾ ਦੋ ਪਹੀਆਂ ਵਾਹਨਾਂ ਦੀ ਖਰੀਦੋ ਫਰੋਖਤ ਦਾ ਕੰਮ ਹੈ | ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਾ, ਜਦੋਂ ਦੁਕਾਨਦਾਰ ਦੁਕਾਨ 'ਤੇ ਆਏ ਤੇ ਉਨ੍ਹਾਂ ਨੇ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਚੈੱਕ ਕੀਤੇ | ਸੀ.ਸੀ. ਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਚੋਰਾਂ ਵਲੋਂ ਕੁੱਝ ਸਮਾਂ ਪਹਿਲਾਂ ਮਾਰਕੀਟ ਦੀ ਇਕ ਹੋਰ ਦੁਕਾਨ ਤੋਂ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਅਤੇ ਇਸ ਮੋਟਰਸਾਈਕਲ 'ਤੇ ਉਹ ਬੀਤੀ ਰਾਤ ਮੁੜ ਤੋਂ ਚੋਰੀ ਕਰਨ ਆਏ ਸਨ | ਸੂਚਨਾ ਮਿਲਦੇ ਐਸ.ਐਚ.ਓ. ਅਮਰਜੀਤ ਸਿੰਘ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ, ਜਿਸ ਤੋਂ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ | ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਭਾਜਪਾ ਦਿਹਾਤੀ ਨੇ ਮਨਾਇਆ ਪਾਰਟੀ ਦਾ 47ਵਾਂ ਸਥਾਪਨਾ ਦਿਵਸ <br/> ਅਗਲੀ ਖ਼ਬਰ ਨਗਰ ਨਿਗਮ ਨੇ ਪੀਰੂ ਬੰਦਾ ਮੁਹੱਲੇ ਚ 7 ਗ਼ੈਰ-ਕਾਨੰੂਨੀ ਕਾਲੋਨੀਆਂ ਤੇ 7 ਉਸਾਰੀਆਂ ਢਾਹੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।