18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡਿਪਟੀ ਕਮਿਸ਼ਨਰ ਵਲੋਂ ਐਲ.ਪੀ.ਜੀ. ਘਾਟ ਨੂੰ ਲੈ ਕੇ ਕੀਤੇ ਕੰਟਰੋਲ ਰੂਮ ਸਥਾਪਿਤ <br/>

ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਜਤਿੰਦਰ ਭੰਬੀ)-ਉਦਯੋਗਿਕ ਇਕਾਈਆਂ, ਘਰਾਂ ਅਤੇ ਪ੍ਰਵਾਸੀ ਕਾਮਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੱਲ ਰਹੀਆਂ ਐਲ.ਪੀ.ਜੀ. ਸਪਲਾਈ ਦੀਆਂ ਰੁਕਾਵਟਾਂ ਨਾਲ ਨਜਿੱਠਣ ਸਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਮੇਂ ਸਿਰ ਸ਼ਿਕਾਇਤ ਨਿਵਾਰਨ ਅਤੇ ਵੰਡ ਨੂੰ ਸੁਚਾਰੂ ਬਣਾਉਣ ਲਈ ਦਫ਼ਤਰ ਗਲਾਡਾ ਦੇ ਕਮੇਟੀ ਰੂਮ ਵਿਚ ਇਕ ਸਮਰਪਿਤ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜੋ ਰੋਜ਼ਾਨਾ ਸਵੇਰੇ 9:00 ਵਜੇ ਤੋਂ ਸ਼ਾਮ 5:30 ਵਜੇ ਤੱਕ ਕੰਮ ਕਰਦਾ ਹੈ | ਇਹ ਕੇਂਦਰੀਕਿ੍ਤ ਕੰਟਰੋਲ ਰੂਮ ਵਸਨੀਕਾਂ, ਮਜ਼ਦੂਰਾਂ ਅਤੇ ਵਪਾਰਕ ਸੰਸਥਾਵਾਂ ਤੋਂ ਐਲ.ਪੀ.ਜੀ. ਨਾਲ ਸਬੰਧਿਤ ਸ਼ਿਕਾਇਤਾਂ ਅਤੇ ਬੇਨਤੀਆਂ ਨੂੰ ਸਰਗਰਮੀ ਨਾਲ ਪ੍ਰਾਪਤ ਅਤੇ ਹੱਲ ਕਰ ਰਿਹਾ ਹੈ | ਇਹ ਘਰੇਲੂ ਖਪਤਕਾਰਾਂ ਲਈ ਢੁਕਵੀਂ ਸਪਲਾਈ ਦੇ ਪੱਧਰ ਨੂੰ ਬਣਾਈ ਰੱਖਣ ਲਈ ਜ਼ਮੀਨੀ ਪੱਧਰ 'ਤੇ ਏਜੰਸੀ ਦੇ ਕੰਮਾਂ ਦੀ ਨਿਗਰਾਨੀ ਕਰਨ ਲਈ ਫੂਡ ਸਪਲਾਈ ਇੰਸਪੈਕਟਰਾਂ ਨੂੰ ਨਿਯਮਿਤ ਤੌਰ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਘਰਾਂ ਨੂੰ ਐਲ.ਪੀ.ਜੀ. ਦੀ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ | ਇਸੇ ਤਰ੍ਹਾਂ ਹਿਮਾਂਸ਼ੂ ਜੈਨ ਨੇ ਦੱਸਿਆ ਕਿ 2 ਕਿੱਲੋਗ੍ਰਾਮ ਅਤੇ 5 ਕਿੱਲੋਗ੍ਰਾਮ ਫ਼ਰੀ ਟ੍ਹੇਡ ਐਲ.ਪੀ.ਜੀ. (ਐਫ.ਟੀ.ਐਲ.) ਸਕੀਮ ਦੇ ਤਹਿਤ ਪ੍ਰਵਾਸੀ ਕਾਮੇ ਆਧਾਰ ਕਾਰਡ ਵਰਗੇ ਸਰਕਾਰੀ ਪਛਾਣ ਦਸਤਾਵੇਜ਼ ਪੇਸ਼ ਕਰਕੇ ਨਵੇਂ ਐਲ.ਪੀ.ਜੀ. ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹਨ | ਗੈਰ-ਘਰੇਲੂ ਖਪਤਕਾਰਾਂ ਨੂੰ ਐਲ.ਪੀ.ਜੀ. ਸਪਲਾਈ ਦੀ ਕਿਸੇ ਵੀ ਦੁਰਵਰਤੋਂ ਜਾਂ ਡਾਈਵਰਜਨ ਨੂੰ ਰੋਕਣ ਲਈ ਅੰਤਿਮ ਵਰਤੋਂ ਸਰਟੀਫਿਕੇਟ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ |

ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਵਿਆਹੁਤਾ ਦਾ ਕਤਲ <br/> ਅਗਲੀ ਖ਼ਬਰ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੇ ਮੋਬਾਈਲ ਤੇ ਹੋਰ ਸਾਮਾਨ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।