03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦੁੱਗਰੀ ਇਲਾਕੇ 'ਚ ਬਿਜਲੀ ਘੱਟ-ਵੱਧ ਆਉਣ ਕਾਰਨ ਘਰੇਲੂ ਉਪਕਰਨ ਸੜੇ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਜਤਿੰਦਰ ਭੰਬੀ)-ਦੁੱਗਰੀ ਫੇਸ-2, ਐਚ.ਆਈ.ਜੀ. ਕਾਲੋਨੀ 'ਚ ਬਿਜਲੀ ਵੋਲਟੇਜ ਘੱਟ-ਵੱਧ ਆਉਣ ਕਾਰਨ ਇਕ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਨਵੀਨ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਸਵੇਰੇ ਬਿਜਲੀ ਦੀ ਵੋਲਟੇਜ ਅਚਾਨਕ ਵੱਧ ਆ ਜਾਣ ਕਾਰਨ ਉਨ੍ਹਾਂ ਦੇ ਘਰ ਦਾ ਸਾਮਾਨ, ਜਿਸ ਵਿਚ ਏ.ਸੀ., ਐਲ.ਈ.ਡੀ., ਫਰਨੀਚਰ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਕੌਂਸਲਰ ਅਨੀਤਾ ਸ਼ਰਮਾ, ਰਾਜ ਸ਼ਰਮਾ, ਨਿਰਮਲ ਨਈਅਰ, ਮੰਡਲ ਪ੍ਰਧਾਨ ਰਾਕੇਸ਼ ਪ੍ਰਾਸ਼ਰ ਤੇ ਇਲਾਕੇ ਦੇ ਲੋਕਾਂ ਨੇ ਐਡਵੋਕੇਟ ਸ਼ਰਮਾ ਨਾਲ ਗੱਲਬਾਤ ਕਰਦਿਆਂ ਮਦਦ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਮੱਲ੍ਹੀ ਤੇ ਬਾਂਸਲ ਦੀ ਅਗਵਾਈ ਹੇਠ ਹਲਕਾ ਉੱਤਰੀ 'ਚ ਭਾਜਪਾ ਦਾ ਅੱਤਵਾਦ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।