ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਸਜਾਏ ਗਏ | ਜੁੜੀਆਂ ਸੰਗਤਾਂ ਵਿਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ''ਮਨU ਅੰਦਰ ਪਰਮਾਤਮਾ ਦਾ ਨਾਮ ਵੱਸ ਜਾਣਾ ਸੰਪੂਰਨ ਅਵਸਥਾ ਹੈ | ਜਦੋਂ ''ਨਾਮU ਦਾ ਕੌਤਕ ਮਨ ਅੰਦਰ ਵਰਤਦਾ ਹੈ ਤੇ ਜੀਵਨ ਪ੍ਰਮਾਤਮਾ ਦੀ ਮਿਹਰ ਦੇ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਨੂੰ ਜੀਵਨ ਆਧਾਰ ਬਣਾ ਕੇ ਮਨ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ | ਫੇਰ ਇਕ ਵਿਸ਼ਵਾਸ਼ ਜਨਮ ਲੈਂਦਾ ਹੈ ਕਿ ਪ੍ਰਮਾਤਮਾ ਆਪ ਹੀ ਸਾਰ ਸੰਭਾਲ ਕਰ ਰਿਹਾ ਹੈ | ਮਨ ਅੰਦਰ ਕਿੰਨ੍ਹੇ ਹੀ ਭਰਮ ਤੇ ਦੋਖ ਵੀ ਹਨ | ਪਰ, ਜੀਵਨ ਮੁਕਤੀ ਗੁਰੂ ਦੁਆਰਾ ਦਰਸਾਏ ਸੱਚ ਦੇ ਮਾਰਗ 'ਤੇ ਚੱਲਣ 'ਚ ਹੀ ਸੰਭਵ ਹੈ | ਮਨ ਅੰਦਰ ਨਾਮ ਦਿ੍ੜ ਹੋਵੇ ਮਨੁੱਖ ਦੇ ਆਚਾਰ ਵਿਉਹਾਰ ਦੀ ਮਹੱਤਤਾ ਉਸ ਤੋਂ ਵੀ ਜਿਆਦਾ ਹੈ | ਮਾਤਰ ਗੱਲਾਂ ਨਾਲ ਹੀ ਪ੍ਰਮਾਤਮਾ ਦੀ ਮਿਹਰ ਪ੍ਰਾਪਤ ਨਹੀਂ ਹੁੰਦੀ | ਜੀਵਨ ਦਾ ਮਾਰਗ ਬਿਖਮ ਤੇ ਡਰਾਵਣਾ ਹੈ | ਇਸ ਲਈ ਹੇ ਭਾਈ ਡਰਾਵਣੇ ਰਾਹ ਨੂੰ ਪਾਰ ਕਰਨ 'ਚ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੋਵੇਗਾ | ਸੰਗਤਾਂ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦਾ ਲਾਹਾ ਪ੍ਰਾਪਤ ਕੀਤਾ | ਗੁਰੂ ਕਾ ਲੰਗਰ ਅਤੁੱਟ ਵਰਤਿਆ |