29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਬਜੀਤ ਸਿੰਘ ਗਰਚਾ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਅਜੀਤ ਡੈਸਕ 29-03-2026
ਢੰਡਾਰੀ ਕਲਾਂ/ਲੁਧਿਆਣਾ, 28 ਮਾਰਚ (ਜਸਵੀਰ ਸਿੰਘ ਬੰਗਾ)-ਭਾਜਪਾ ਆਗੂ ਸਰਬਜੀਤ ਸਿੰਘ ਗਰਚਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਮੇਲ ਕੌਰ ਗਰਚਾ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ | ਸਵ: ਮਾਤਾ ਗੁਰਮੇਲ ਕੌਰ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਜੀ.ਟੀ. ਰੋਡ ਪਿੰਡ ਢੰਡਾਰੀ ਕਲਾਂ, ਲੁਧਿਆਣਾ ਵਿਖੇ ਹੋਇਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਗੁਰਦੀਪ ਸਿੰਘ ਗੋਸ਼ਾ, ਰਜੇਸ਼ ਅਗਰਵਾਲ, ਰਤੇਸ਼ ਜੈਸਵਾਲ, ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ, ਚੰਦਰਪਾਲ ਚੌਹਾਨ, ਕੈਲਾਸ਼ਪਤੀ ਗੁਪਤਾ, ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਬੌਬੀ ਗਰਚਾ, ਸ਼ੇਰ ਸਿੰਘ ਗਰਚਾ, ਕੌਂਸਲਰ ਜਸਵਿੰਦਰ ਸਿੰਘ ਵੀਰੂ, ਜੀਵਨ ਗੁਪਤਾ, ਗੁਰਵੀਰ ਗਰਚਾ, ਹਨੀ ਗਰਚਾ, ਰੰਬੀ ਗਰਚਾ, ਗੁਰਪ੍ਰੀਤ ਸਿੰਘ ਚਾਹਲ, ਸੁਰਜਨ ਸਿੰਘ ਖ਼ਾਲਸਾ, ਪ੍ਰਭਜੋਤ ਸਿੰਘ ਧਾਲੀਵਾਲ, ਮੈਂਗਟ ਧਾਮੀ, ਗੁਰੀ ਸਰਪੰਚ, ਚੰਨਾ ਝਾਡੇ, ਜਸਦੀਪ ਸਿੰਘ ਕਾਉਂਕੇ, ਕਾਲਾ ਢੰਡਾਰੀ, ਮੋਹਨ ਸਿੰਘ ਗਰਚਾ, ਗੁਰਮੀਤ ਸਿੰਘ ਸੂਬੇਦਾਰ, ਸਤਨਾਮ ਸਿੰਘ, ਰਮਨ ਹੀਰ, ਸੁਰਿੰਦਰ ਸਿੰਘ ਬਾਬੂ, ਜਸਵਿੰਦਰ ਸਿੰਘ ਗਰਚਾ, ਦਵਿੰਦਰ ਸਿੰਘ ਗਰਚਾ, ਜੱਗੀ ਦੁਰਾਹਾ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਾਮਿਲ ਹੋ ਕੇ ਗਰਚਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਕੇਂਦਰੀ ਹਲਕਾ ਇੰਚਾਰਜ ਗੋਸਾਈਾ ਦੀ ਅਗਵਾਈ 'ਚ ਅਕਾਲੀ ਦਲ ਹੋਵੇਗਾ ਮਜ਼ਬੂਤ-ਬਾਜਵਾ <br/> ਅਗਲੀ ਖ਼ਬਰ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਪੈਸ਼ਲ ਬੱਚਿਆਂ ਨਾਲ ਮਨਾਇਆ ਜਨਮ ਦਿਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।