09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪ੍ਰਾਪਰਟੀ ਟੈਕਸ ਨਾ ਭਰਿਆ ਤਾਂ ਜੇਬ 'ਤੇ ਪਵੇਗਾ ਵੱਡਾ ਭਾਰ <br/>

ਅਜੀਤ ਡੈਸਕ 28-03-2026

ਲੁਧਿਆਣਾ, 27 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਾਸੀਆਂ ਲਈ ਵੱਡੀ ਚੇਤਾਵਨੀ ਜਾਰੀ ਕਰਦਿਆਂ ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ 2025-26 ਲਈ ਪ੍ਰਾਪਰਟੀ ਟੈਕਸ 31 ਮਾਰਚ 2026 ਤਕ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ | ਨਿਰਧਾਰਤ ਮਿਤੀ ਤੋਂ ਬਾਅਦ ਟੈਕਸ ਨਾ ਭਰਨ ਵਾਲਿਆਂ ਨੂੰ 20 ਫੀਸਦੀ ਜੁਰਮਾਨਾ ਤੇ 18 ਫੀਸਦੀ ਸਾਲਾਨਾ ਵਿਆਜ ਦੇਣਾ ਪਵੇਗਾ, ਜਿਸ ਨਾਲ ਲੋਕਾਂ ਦੀ ਜੇਬ 'ਤੇ ਵੱਡਾ ਵਿੱਤੀ ਬੋਝ ਪਵੇਗਾ | ਨਗਰ ਨਿਗਮ ਅਧਿਕਾਰੀਆਂ ਮੁਤਾਬਕ ਟੈਕਸ ਦੀ ਵਸੂਲੀ ਸ਼ਹਿਰ ਵਿਚ ਸਫਾਈ ਪ੍ਰਬੰਧ, ਸੜਕਾਂ ਦੀ ਮੁਰੰਮਤ, ਪਾਣੀ ਸਪਲਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਕੀਤੀ ਜਾ ਰਹੀ ਹੈ | ਇਸ ਨਾਲ ਨਾਗਰਿਕਾਂ ਨੰੂ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਮੇਂ ਸਿਰ ਟੈਕਸ ਭਰਨ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਟੈਕਸ ਭੁਗਤਾਨ ਦੀ ਪ੍ਰਕਿਰਿਆ ਵਿਚ ਵੱਖ-ਵੱਖ ਪੜਾਅ ਰੱਖੇ ਗਏ ਹਨ | 30 ਸਤੰਬਰ ਤੱਕ ਟੈਕਸ ਭਰਨ ਵਾਲਿਆਂ ਨੂੰ 10 ਫੀਸਦੀ ਛੂਟ ਦਿੱਤੀ ਜਾਂਦੀ ਹੈ | 1 ਅਕਤੂਬਰ ਤੋਂ 31 ਦਸੰਬਰ ਤੱਕ ਕੋਈ ਜੁਰਮਾਨਾ ਨਹੀਂ ਲੱਗਦਾ | ਜਦਕਿ 1 ਜਨਵਰੀ ਤੋਂ 31 ਮਾਰਚ ਤੱਕ 10 ਫੀਸਦੀ ਜੁਰਮਾਨਾ ਲਾਗੂ ਹੁੰਦਾ ਹੈ | ਪਰ 31 ਮਾਰਚ ਤੋਂ ਬਾਅਦ ਇਹ ਜੁਰਮਾਨਾ ਵੱਧ ਕੇ 20 ਫੀਸਦੀ ਹੋ ਜਾਂਦਾ ਹੈ ਅਤੇ ਨਾਲ ਹੀ 10 ਫੀਸਦੀ ਸਾਲਾਨਾ ਵਿਆਜ ਵੀ ਲਾਗੂ ਹੋ ਜਾਂਦਾ ਹੈ |
ਆਨਲਾਈਨ ਭੁਗਤਾਨ ਨਾਲ ਲਾਈਨ ਤੋਂ ਬਚੋ
ਨਗਰ ਨਿਗਮ ਵਲੋਂ ਲੋਕਾਂ ਨੰੂ ਆਨਲਾਈਨ ਟੈਕਸ ਭਰਨ ਦੀ ਸਹੂਲਤ ਵੀ ਦਿੱਤੀ ਗਈ ਹੈ | ਅਧਿਕਾਰੀਆਂ ਨੇ ਕਿਹਾ ਕਿ ਲੋਕ ਘਰ ਬੈਠੇ ਸਰਕਾਰੀ ਵੈਬਸਾਈਟ ਰਾਹੀਂ ਆਸਾਨੀ ਨਾਲ ਟੈਕਸ ਭਰ ਸਕਦੇ ਹਨ, ਜਿਸ ਨਾਲ ਸੁਵਿਧਾ ਕੇਂਦਰ ਤੇ ਲੰਬੀਆਂ ਕਤਾਰਾਂ ਤੋਂ ਬਚਿਆ ਜਾ ਸਕਦਾ ਹੈ |
ਵੀਕਐਂਡ ਅਤੇ ਛੁੱਟੀਆਂ 'ਚ ਵੀ ਖੁੱਲ੍ਹੇ ਰਹਿਣਗੇ ਕੇਂਦਰ
ਟੈਕਸ ਭੁਗਤਾਨ ਨੰੂ ਆਸਾਨ ਬਣਾਉਣ ਲਈ ਨਿਗਮ ਨੇ ਖਾਸ ਕਦਮ ਚੁੱਕਦੇ ਹੋਏ ਸੁਵਿਧਾ ਕੇਂਦਰ ਨੂੰ ਆਮ ਦਿਨਾਂ ਤੋਂ ਇਲਾਵਾ ਸ਼ਨੀਵਾਰ 28 ਮਾਰਚ ਅਤੇ 29 ਮਾਰਚ ਐਤਵਾਰ ਅਤੇ 31 ਮਾਰਚ ਸਰਕਾਰੀ ਛੁੱਟੀ ਨੂੰ ਵੀ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ | ਇਹ ਕੇਂਦਰ ਰੁਟੀਨ ਸਮੇਂ ਅਨੁਸਾਰ ਕੰਮ ਕਰਨਗੇ ਤਾਂ ਜੋ ਵੱਧ ਤੋਂ ਵੱਧ ਲੋਕ ਆਪਣਾ ਟੈਕਸ ਸਮੇਂ 'ਤੇ ਜਮ੍ਹਾਂ ਕਰਵਾ ਸਕਣ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਲਈ ਜਥਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।