15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੀ.ਏ.ਯੂ. ਵਿਚ ਲਸਣ ਅਤੇ ਪਿਆਜ਼ ਬਾਰੇ ਚੌਥੀ ਰਾਸ਼ਟਰੀ ਵਰਕਸ਼ਾਪ ਆਰੰਭ <br/>

ਅਜੀਤ ਡੈਸਕ 08-03-2026
ਲੁਧਿਆਣਾ, 7 ਮਾਰਚ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਲਸਣ ਅਤੇ ਪਿਆਜ਼ ਦੀ ਕਾਸ਼ਤ ਦੇ ਮੌਜੂਦਾ ਦਿ੍ਸ਼ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਤਿੰਨ ਰੋਜ਼ਾ ਚੌਥੀ ਰਾਸ਼ਟਰੀ ਵਰਕਸ਼ਾਪ ਸ਼ੁਰੂ ਹੋ ਗਈ | ਵਰਕਸ਼ਾਪ ਦਾ ਪ੍ਰਬੰਧ ਆਈ.ਸੀ.ਏ.ਆਰ. ਦੇ ਲਸਣ ਅਤੇ ਪਿਆਜ਼ ਦੀ ਖੋਜ ਬਾਰੇ ਡਾਇਰੈਕਟੋਰੇਟ ਅਤੇ ਗੰਢਾਂ ਵਾਲੀਆਂ ਸਬਜ਼ੀਆਂ ਬਾਰੇ ਭਾਰਤੀ ਸੁਸਾਇਟੀ, ਪੁਨੇ ਵਲੋਂ ਪੀ.ਏ.ਯੂ. ਦਾ ਸਹਿਯੋਗ ਕਰਕੇ ਕੀਤਾ ਜਾ ਰਿਹਾ ਹੈ | ਇਸ ਮੌਕੇ ਦੇਸ਼ ਭਰ ਦੇ ਲਸਣ ਅਤੇ ਪਿਆਜ਼ ਦੀ ਕਾਸ਼ਤ, ਮੰਡੀਕਰਨ ਅਤੇ ਹੋਰ ਪੱਖਾਂ ਨਾਲ ਜੁੜੇ ਹੋਏ ਵਿਦਵਾਨ ਹਿੱਸਾ ਲੈ ਰਹੇ ਹਨ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਲਸਣ ਅਤੇ ਪਿਆਜ਼ ਦੀ ਖਪਤ ਦੁਨੀਆਂ ਦੇ ਹਰ ਘਰ ਅਤੇ ਹੋਟਲ ਵਿਚ ਕੀਤੀ ਜਾਂਦੀ ਹੈ | ਪੀ.ਏ.ਯੂ. ਨੇ ਇਨ੍ਹਾਂ ਦੋਵਾਂ ਫਸਲਾਂ ਦੀਆਂ ਨਵੀਆਂ, ਕਿਸਾਨ ਪੱਖੀ ਅਤੇ ਢੁੱਕਵੀਆਂ ਕਿਸਮਾਂ ਦੀ ਖੋਜ ਲਈ ਤਾਰੀਖੀ ਕੰਮ ਕੀਤਾ ਹੈ | ਮੁੱਖ ਮਹਿਮਾਨ ਵਜੋਂ ਪਹੁੰਚੇ ਆਈ.ਸੀ.ਏ.ਆਰ. ਦੇ ਬਾਗਬਾਨੀ ਵਿਗਿਆਨਾਂ ਬਾਰੇ ਸਾਬਕਾ ਉਪ ਨਿਰਦੇਸ਼ਕ ਜਨਰਲ ਡਾ. ਐਨ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਪਿਆਜ਼ ਮੁੱਖ ਤੌਰ 'ਤੇ ਮੱਧ ਭਾਰਤ ਦੇ ਸੂਬਿਆਂ ਗੁਜਰਾਤ, ਕਰਨਾਟਕ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਅਹਿਮ ਫਸਲ ਹੈ | ਡਾ. ਕੇ.ਈ. ਲਾਵੰਡੇ ਨੇ ਪੰਜਾਬ ਅਤੇ ਖਾਸ ਕਰਕੇ ਪੀ.ਏ.ਯੂ. ਵਲੋਂ ਲਸਣ ਅਤੇ ਪਿਆਜ਼ ਲਈ ਜਾਰੀ ਕੀਤੀਆਂ ਸੂਖਮ ਸਿੰਚਾਈ ਵਿਧੀਆਂ ਦੀ ਸ਼ਲਾਘਾ ਕੀਤੀ | ਡਾ. ਵਿਜੇ ਮਹਾਜਨ ਨੇ ਆਈ.ਸੀ.ਏ.ਆਰ. ਦੇ ਲਸਣ ਅਤੇ ਪਿਆਜ਼ ਬਾਰੇ ਡਾਇਰੈਕਟੋਰੇਟ ਵਲੋਂ ਕਿਸਮਾਂ ਦੇ ਖੇਤਰ ਵਿਚ ਪਾਏ ਯੋਗਦਾਨ ਦੇ ਨਾਲ-ਨਾਲ ਕਾਸ਼ਤ ਪ੍ਰੋਜੈਕਟਾਂ ਦਾ ਵਿਸ਼ੇਸ਼ ਹਵਾਲਾ ਦਿੱਤਾ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਵਾਗਤੀ ਭਾਸ਼ਣ ਵਿਚ ਲਸਣ ਅਤੇ ਪਿਆਜ਼ ਸੰਬੰਧੀ ਪੀ.ਏ.ਯੂ. ਦੀਆਂ ਖੋਜ ਉਪਲੱਬਧੀਆਂ ਸਾਂਝੀਆਂ ਕੀਤੀਆਂ | ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੂੰ ਛੋਟੇ ਜਾਨਵਰਾਂ ਦੇ ਇਲਾਜ ਨੂੰ ਬਿਹਤਰ ਕਰਨ ਲਈ ਮਿਲੀ 75 ਲੱਖ ਦੀ ਗ੍ਰਾਂਟ <br/> ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।