15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਧਾਂਦਰਾ ਸੜਕ ਉੱਪਰ ਟ੍ਰੈਫ਼ਿਕ ਪੁਲਿਸ ਵਲੋਂ ਦੁਕਾਨਾਂ ਅੱਗੇ ਪਿਆ ਸਾਮਾਨ ਚੁਕਵਾਇਆ <br/>

ਅਜੀਤ ਡੈਸਕ 08-03-2026
ਫੁੱਲਾਂਵਾਲ, 7 ਮਾਰਚ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਥਾਣਾ ਸਦਰ ਅਧੀਨ ਆਉਂਦੀ ਧਾਂਦਰਾ ਸੜਕ ਉੱਪਰ ਅੱਜ ਟਰੈਫ਼ਿਕ ਪੁਲਿਸ ਜ਼ੋਨ 6 ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਵਲੋਂ ਆਪਣੀ ਟੀਮ ਸਮੇਤ ਕਾਰਵਾਈ ਕਰਦਿਆਂ ਦੁਕਾਨਾਂ ਅੱਗੇ ਪਿਆ ਸਮਾਨ ਚੁਕਵਾਇਆ ਅਤੇ ਅੱਗੇ ਤੋਂ ਦੁਕਾਨਦਾਰਾਂ ਨੂੰ ਬੋਰਡ ਜਾਂ ਹੋਰ ਸਮਾਨ ਨਾ ਰੱਖਣ ਦੀ ਵਾਰਨਿੰਗ ਦਿੱਤੀ ਗਈ | ਜ਼ਿਕਰਯੋਗ ਹੈ ਕਿ ਧਾਂਦਰਾ ਸੜਕ ਨੂੰ ਲੰਘੇ ਸਮੇਂ ਪ੍ਰਸ਼ਾਸਨ ਵਲੋਂ ਨੌਂ ਟੋਲਰੈਂਸ ਸੜਕ ਐਲਾਨਿਆ ਗਿਆ ਸੀ, ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਸਾਹਮਣੇ ਬੋਰਡ ਅਤੇ ਹੋਰ ਸਮਾਨ ਰੱਖਣ ਕਰਕੇ ਇਸ ਸੜਕ ਉੱਪਰ ਹਮੇਸ਼ਾ ਜਾਮ ਲੱਗਿਆ ਰਹਿੰਦਾ ਸੀ, ਜਿਸ ਬਾਬਤ ਲੰਘੀ ਇਕ ਮਾਰਚ ਨੂੰ 'ਅਜੀਤ' ਵਿਚ ਵਿਸ਼ੇਸ਼ ਸਟੋਰੀ ਵੀ ਪ੍ਰਕਾਸ਼ਿਤ ਹੋਈ ਸੀ | ਟਰੈਫ਼ਿਕ ਪੁਲਿਸ ਵਲੋਂ ਅੱਜ ਦੀ ਕੀਤੀ ਇਸ ਕਾਰਵਾਈ ਦੀ ਰਾਹਗੀਰਾਂ ਵਲੋਂ ਹਰ ਪਾਸੇ ਸ਼ਲਾਘਾ ਹੋ ਰਹੀ ਹੈ |

ਪਿਛਲੀ ਖ਼ਬਰ ਅਣ-ਅਧਿਕਾਰਤ ਇਮਾਰਤਾਂ ਦੀ ਉਸਾਰੀ ਦੇ ਕੰਮ ਨੂੰ ਰੋਕਣ ਵਿਚ ਗਲਾਡਾ ਪੂਰੀ ਤਰ੍ਹਾਂ ਅਸਫਲ <br/> ਅਗਲੀ ਖ਼ਬਰ ਲੁਧਿਆਣਾ ਦੇ ਹਲਕਾ ਗਿੱਲ 'ਚ ਸੁਨੀਲ ਜਾਖੜ ਦਾ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।