13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਦਾਰਾ ਸ਼ਬਦ ਜੋਤ ਵਲੋਂ ਕਵਿਤਾ ਕੁੰਭ ਸਮਾਗਮ ਕੱਲ੍ਹ <br/>

ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਡਾ. ਤਰਲੋਚਨ ਸਿੰਘ)-ਅਦਾਰਾ ਸ਼ਬਦ ਜੋਤ ਵਲੋਂ 52 ਨਵੇਂ ਕਵੀਆਂ ਦਾ ਹਰਮਨ ਪਿਆਰਾ ਸਮਾਗਮ ''ਕਵਿਤਾ ਕੁੰਭU 8 ਮਾਰਚ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਾਲ ਨਿਰੋਲ ਕਵਿਤਾ ਨੂੰ ਸਮਰਪਿਤ ਸਾਹਿੱਤਿਕ ਸਮਾਗਮ ਦੀ ਇਹ ਦਸਵੀਂ ਲੜੀ ਕਰਵਾਈ ਜਾ ਰਹੀ ਹੈ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਅਦਾਰਾ ਸ਼ਬਦ ਜੋਤ ਦੇ ਪ੍ਰਬੰਧਕ ਰਵਿੰਦਰ ਰਵੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਦਸਵੇਂ ਕਵਿਤਾ ਕੁੰਭ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚੋਂ 52 ਕਵੀ ਭਾਗ ਲੈ ਰਹੇ ਹਨ | ਸਮਾਗਮ ਵਿਚ ਲਖਵੀਰ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨੌਜਵਾਨ ਕਵੀ ਸੁਰਖਾਬ ਨੂੰ ਉਸ ਦੀ ਪੁਸਤਕ 'ਵੈਤਰਨੀ' ਲਈ ਦਿੱਤਾ ਜਾਵੇਗਾ ਅਤੇ ਮੋਹਨਜੀਤ ਯਾਦਗਾਰੀ ਪੁਰਸਕਾਰ ਉੱਘੀ ਲੇਖਕ ਸਿਮਰਨ ਅਕਸ ਨੂੰ ਦਿੱਤਾ ਜਾਵੇਗਾ | ਸਨਮਾਨ ਵਿਚ ਇਕ ਸਨਮਾਨ ਪੱਤਰ, ਲੋਈ ਤੇ 5100 ਰੁਪਏ ਭੇਟ ਕੀਤੇ ਜਾਣਗੇ | ਇਸ ਮੌਕੇ ਪ੍ਰਸਿੱਧ ਆਰਟਿਸਟ ਇੰਦਰਜੀਤ ਸਿੰਘ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ | ਇਹ ਕਵਿਤਾ ਕੁੰਭ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਅਤੇ ਡਾ. ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਵਿਚ ਸ਼ਾਮਿਲ ਹੋਣ ਵਾਲੇ ਹਰ ਇਕ ਕਵੀ ਨੂੰ ਨਗਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ | ਅਦਾਰਾ ਸ਼ਬਦ ਜੋਤ ਦੇ ਪ੍ਰਬੰਧਕਾਂ ਰਵਿੰਦਰ ਰਵੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ ਅਤੇ ਪਾਲੀ ਖ਼ਾਦਿਮ ਨੇ ਸਮੂਹ ਕਵਿਤਾ ਪ੍ਰੇਮੀਆਂ ਨੂੰ ਇਸ ਸਮਾਗਮ 'ਚ ਹੁੰਮ ਹੁੰਮਾ ਕੇ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਹੈ |

ਪਿਛਲੀ ਖ਼ਬਰ ਸੂਬਾ ਸਰਕਾਰ ਪੈਨਸ਼ਨਰਾਂ ਨੂੰ ਡੀ. ਏ. ਦੀ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਕਰੇ-ਸਵਰਨ ਸਿੰਘ <br/> ਅਗਲੀ ਖ਼ਬਰ ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।