13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਪੋਰਥੋ ਕਲੀਨਿਕ ਦੇ ਡਾ. ਮੋਹਿਤ ਸਿੰਗਲਾ ਨੇ 19 ਸਾਲਾਂ ਕਬੱਡੀ ਖਿਡਾਰੀ ਦੇ ਗੋਡੇ ਦਾ ਦੂਰਬੀਨ ਰਾਹੀਂ ਕੀਤਾ ਸਫਲ ਅਪ੍ਰੇਸ਼ਨ <br/>

ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਡਾ. ਤਰਲੋਚਨ ਸਿੰਘ)- ਸਪੋਰਥੋ ਕਲੀਨਿਕ, ਅਦਿਤਿਆ ਜੇਤਲੀ ਚੌਂਕ, ਮਾਡਲ ਟਾਊਨ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨੇ ਇਕ 19 ਸਾਲਾਂ ਨੌਜਵਾਨ ਕਬੱਡੀ ਖਿਡਾਰੀ ਦੇ ਗੋਡੇ ਦਾ ਦੂਰਬੀਨ ਰਾਹੀਂ ਸਫਲ ਅਪ੍ਰੇਸ਼ਨ ਕਰਕੇ ਉਸ ਨੂੰ ਮੁੜ ਤੋਂ ਇਕ ਵਾਰ ਫਿਰ ਕਬੱਡੀ ਖੇਡਣ ਲਗਾ ਦਿੱਤਾ ਹੈ | ਇਸ ਕਬੱਡੀ ਖਿਡਾਰੀ ਦੇ ਦੂਰਬੀਨ ਰਾਹੀਂ ਕੀਤੇ ਸਫਲ ਅਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿੰਗਲਾ ਨੇ ਦੱਸਿਆ ਕਿ ਇਹ 19 ਸਾਲਾਂ ਕਬੱਡੀ ਖਿਡਾਰੀ ਜਸ਼ਨ ਕੌਸ਼ਲ ਜੋ ਕਿ ਨੱਥੂ ਮਾਜਰਾ ਪਿੰਡ ਵਿਖੇ ਰਹਿੰਦਾ ਹੈ | ਇੱਕ ਸਾਲ ਪਹਿਲਾਂ ਕਬੱਡੀ ਖੇਡਦਿਆਂ ਇਸ ਦੇ ਗੋਡੇ 'ਤੇ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਇਸ ਦਾ ਤੁਰਨਾ ਫਿਰਨਾ ਵੀ ਕਾਫੀ ਮੁਸ਼ਕਿਲ ਹੋ ਗਿਆ ਸੀ ਅਤੇ ਕਬੱਡੀ ਖੇਡਣ ਤੋਂ ਵੀ ਆਵਾਜਾਰ ਸੀ | ਇਸ ਨੇ ਆਪਣੇ ਇਸ ਗੋਡੇ ਨੂੰ ਕਈ ਮਾਹਿਰ ਡਾਕਟਰਾਂ ਨੂੰ ਦਿਖਾਇਆ ਪਰ ਕਿਸੇ ਨੂੰ ਵੀ ਸਮਝ ਨਹੀਂ ਲੱਗੀ | ਕੋਈ ਡਾਕਟਰ ਉਸਦੇ ਪਲਸਤਰ ਲਗਾ ਦਿੰਦਾ ਸੀ ਅਤੇ ਕੋਈ ਦਵਾਈ ਦੇ ਕੇ ਹੀ ਉਸ ਨੂੰ ਤੋਰ ਦਿੰਦਾ ਸੀ | ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਿਆ | ਫਿਰ ਉਸ ਨੂੰ ਕਿਸੇ ਸਾਥੀ ਖਿਡਾਰੀ ਨੇ ਦੂਰਬੀਨ ਰਾਹੀਂ ਖੇਡਾਂ ਦੀਆਂ ਸੱਟਾਂ ਦੇ ਅਪ੍ਰੇਸ਼ਨ ਕਰਨ ਦੇ ਮਾਹਿਰ ਸਪੋਰਥੋ ਕਲੀਨਿਕ ਆਦਿਤਿਆ ਜੇਤਲੀ ਚੌਂਕ, ਮਾਡਲ ਟਾਉਨ ਦੇ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨਾਲ ਸੰਪਰਕ ਕਰਨ ਲਈ ਕਿਹਾ | ਡਾ. ਸਿੰਗਲਾ ਨੇ ਦੱਸਿਆ ਕਿ ਜਸ਼ਨ ਕੌਸ਼ਲ ਦੇ ਕਲੀਨਿਕ ਵਿਖੇ ਆਉਣ 'ਤੇ ਉਸ ਦੇ ਗੋਡੇ ਦੀ ਬਰੀਕੀ ਨਾਲ ਜਾਂਚ ਕਰਕੇ ਉਸ ਨੂੰ ਦੂਰਬੀਨ ਰਾਹੀਂ ਅਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਉਪਰੰਤ ਜਸ਼ਨ ਕੌਸ਼ਲ ਦਾ ਦੂਰਬੀਨ ਰਾਹੀਂ ਸਫਲ ਅਪ੍ਰੇਸ਼ਨ ਕਰਕੇ ਉਸਦੇ ਗੋਡੇ ਨੂੰ ਬਿਲਕੁਲ ਠੀਕ ਕਰ ਦਿੱਤਾ ਗਿਆ | ਜਸ਼ਨ ਕੌਸ਼ਲ ਦਾ ਸਫਲ ਅਪ੍ਰੇਸ਼ਨ ਕਰਨ ਤੋਂ ਬਾਅਦ ਡਾ. ਸਿੰਗਲਾ ਨੇ ਦੱਸਿਆ ਕਿ ਜਸ਼ਨ ਕੌਸ਼ਲ ਦੇ ਗੋਡੇ ਦੇ ਏ.ਸੀ.ਐਲ ਲਿਗਾਮੈਂਟ ਟੁੱਟਣ ਕਾਰਨ ਉਸਦੇ ਗੋਡੇ ਵਿੱਚ ਲਚਕ ਆ ਗਈ ਸੀ | ਜਿਸ ਕਰਕੇ ਉਹ ਆਪਣੀ ਖੇਡ ਵਿੱਚ ਕਾਬਲੀਅਤ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ | ਡਾ. ਸਿੰਗਲਾ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਵਿੱਚ ਦੂਰਬੀਨ ਨਾਲ ਏ.ਸੀ.ਐਲ ਲਿਗਾਮੈਂਟ ਨਵਾਂ ਬਣਾਇਆ ਗਿਆ ਅਤੇ ਨਾਲ ਹੀ ਇੱਕ ਐਲ.ਈ.ਟੀ ਨਾਮ ਦਾ ਦੂਜਾ ਅਪ੍ਰੇਸ਼ਨ ਕੀਤਾ ਗਿਆ ਜੋ ਕਿ ਪੰਜਾਬ ਵਿੱਚ ਗਿਣੇ ਚੁਣੇ ਡਾਕਟਰ ਹੀ ਕਰਦੇ ਹਨ | ਇਹ ਅਪ੍ਰੇਸ਼ਨ ਖਿਡਾਰੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ | ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਜਸ਼ਨ ਕੌਸ਼ਲ ਅਤੇ ਉਸਦਾ ਪਰਿਵਾਰ ਹੁਣ ਪੂਰੀ ਤਰ੍ਹਾਂ ਖੁਸ਼ ਹੈ | ਜਸ਼ਨ ਕੌਸ਼ਲ ਦਾ ਸਫਲ ਅਪ੍ਰੇਸ਼ਨ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾ. ਮੋਹਿਤ ਸਿੰਗਲਾ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਦੀ ਬਦੌਲਤ ਹੀ ਸਾਡਾ ਨੌਜਵਾਨ ਬੇਟਾ ਜਸ਼ਨ ਕੌਸ਼ਲ ਮੁੜ ਤੋਂ ਇੱਕ ਵਾਰ ਫਿਰ ਕਬੱਡੀ ਦੇ ਗਰਾਉਂਡ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਵੇਗਾ |

ਪਿਛਲੀ ਖ਼ਬਰ ਸਾਬੀ ਜਰਖੜ ਚੇਅਰਮੈਨ ਤੇ ਬੀਬੀ ਮਨਜੀਤ ਕੌਰ ਵਾਈਸ ਚੇਅਰਪਰਸਨ ਬਣੇ ਅਗਲੀ ਖ਼ਬਰ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਸੁਖਬੀਰ ਨੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।