14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਰਿਕਾਰਡ ਤੋੜ ਇਕੱਠ ਨੇ ਦਿਖਾਇਆ ਭਾਰੀ ਉਤਸ਼ਾਹ <br/>

ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਵਿਜ਼ਟਰਾਂ ਨਾਲ ਗੱਲਬਾਤ ਕਰਦੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ | (ਸੱਜੇ) ਮੈਕਆਟੋ ਐਕਸਪੋ-2026 ਦੇ ਦੂਜੇ ਦਿਨ ਅਤਿ ਆਧੁਨਿਕ ਮਸ਼ੀਨਾਂ ਸਬੰਧੀ ਜਾਣਕਾਰੀ ਹਾਸਿਲ ਕਰਦੇ ਲੋਕ | ਅਜੀਤ ਤਸਵੀਰਾਂ <br/> 22-02-2026
ਲੁਧਿਆਣਾ, 21 ਫਰਵਰੀ (ਜਤਿੰਦਰ ਭੰਬੀ)-ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਚੱਲ ਰਹੀ ਚਾਰ ਰੋਜ਼ਾ ਮੈਕ ਆਟੋ ਐਕਸਪੋ-2026 ਦੇ ਦੂਜੇ ਦਿਨ ਰਿਕਾਰਡ ਤੋੜ ਹਾਜ਼ਰੀ ਦੇਖਣ ਨੂੰ ਮਿਲੀ, ਜਿਸ ਵਿਚ ਵਿਜਟਰਾਂ ਦੀ ਗਿਣਤੀ ਨੇ ਨਿਰਮਾਣ ਅਤੇ ਇੰਜੀਨੀਅਰਿੰਗ ਖੇਤਰ ਵਿਚ ਵਧਦੇ ਉਤਸ਼ਾਹ ਨੂੰ ਦਰਸਾਇਆ | ਸਵੇਰ ਤੋਂ ਹੀ ਪ੍ਰਦਰਸ਼ਨੀ ਹਾਲ ਉਦਯੋਗਪਤੀਆਂ, ਨਿਰਮਾਤਾਵਾਂ, ਤਕਨੀਕੀ ਮਾਹਿਰਾਂ ਨਾਲ ਭਰਿਆ ਰਿਹਾ, ਜੋ ਕਿਮਸ਼ੀਨਰੀ, ਆਟੋਮੇਸ਼ਨ ਅਤੇ ਪਿ੍ਸੀਜਨ ਇੰਜੀਨੀਅਰਿੰਗ ਵਿਚ ਨਵੀਂਆਂ ਤਕਨੀਕਾਂ ਨੂੰ ਦੇਖਣ ਲਈ ਉਤਸ਼ਾਹਿਤ ਸਨ | ਪ੍ਰਦਰਸ਼ਕਾਂ ਨੇ ਵਿਜਟਰਾਂ ਨਾਲ ਹੋਈ ਗੱਲਬਾਤ ਦੌਰਾਨ ਉਤਪਾਦਾਂ ਦੀ ਉਚ ਗੁਣਵੱਤਾ ਦੀ ਸ਼ਲਾਘਾ ਕੀਤੀ | ਪ੍ਰਦਰਸ਼ਕਾਂ ਦੀ ਭਾਰੀ ਗਿਣਤੀ ਐਕਸਪੋ ਦੇ ਬਿਜਨਸ ਚੰਗਾ ਹੁਲਰਾ ਦਿੱਤਾ | ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵੱਖ-ਵੱਖ ਸਟਾਲਾਂ 'ਤੇ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਦੂਜੇ ਦਿਨ ਦੀ ਸ਼ਾਨਦਾਰ ਪ੍ਰਤੀਕਿਰਿਆ ਐਕਸਪੋ ਦੀ ਭਰੋਸੇਯੋਗਤਾ ਅਤੇ ਨਿਰਮਾਣ ਖੇਤਰ ਦੀ ਵਧਦੀ ਲੋਕਪਿ੍ਅਤਾ ਨੂੰ ਦਰਸ਼ਾਉਂਦੀ ਹੈ ਅਤੇ ਐਕਸਪੋ ਦੇ ਉਦਯੋਗਿਕ ਪੇਸ਼ਾਵਰਾਂ ਨੂੰ ਆਕਰਸ਼ਿਤ ਕਰਦੀ ਹੈ, ਜੋ ਆਧੁਨਿਕ ਹੱਲਾਂ ਅਤੇ ਤਕਨੀਕੀ ਅਪਗ੍ਰੇਡੇਸ਼ਨ ਦੀ ਖੋਜ ਵਿਚ ਹੁੰਦੇ ਹਨ, ਜਿਸ ਨਾਲ ਇਹ ਵਪਾਰਕ ਨੈੱਟਵਰਕਿੰਗ ਅਤੇ ਵਿਕਾਸ ਲਈ ਵੱਡਾ ਉਤਪਾਦਕ ਮੰਚ ਬਣ ਗਿਆ | ਆਹੂਜਾ ਨੇ ਕਿਹਾ ਕਿ ਐਕਸਪੋ ਦਾ ਵੱਡੇ ਪੱਧਰ ਅਤੇ ਪੇਸ਼ੇਵਾਰ ਆਯੋਜਨ ਨਿਰਮਾਣ ਇਕੋ ਸਿਸਟਮ ਦੀ ਗਤੀਸ਼ੀਲਤਾ ਅਤੇ ਆਧੁਨਿਕ ਤਕਨੀਕਾਂ ਅਪਣਾਉਣ ਪ੍ਰਤੀ ਉਦਯੋਗਿਕ ਹਿੱਸੇਦਾਰਾਂ ਦੀ ਵਚਨਬੱਧਤਾ ਦਾ ਪ੍ਰਮਾਣ ਹੈ | ਭਾਰੀ ਭਾਗੀਦਾਰੀ, ਉਚ-ਗੁਣਵੱਤਾ ਵਾਲੀਆਂ ਵਪਾਰਕ ਗੱਲਬਾਤਾਂ ਅਤੇ ਰਣਨੀਤਕ ਨੈੱਟਵਰਕਿੰਗ ਮੌਕਿਆਂ ਨਾਲ, ਇਹ ਐਕਸਪੋ ਉਦਯੋਗਿਕ ਉਤਕਿ੍ਸ਼ਟਤਾ ਨੂੰ ਉਤਸ਼ਾਹਿਤ ਕਰਦਾ ਹੈ |


ਮੇਕ ਆਟੋ ਐਕਸਪੋ-2026 ਆਪਣਾ ਟੀਚਾ ਪਾਰ ਕਰੇਗੀ-ਮੈਨੇਜਿੰਗ ਡਾਇਰੈਕਟਰ ਜੀ. ਐਸ. ਢਿੱਲੋਂ
ਇਸ ਸਬੰਧੀ ਉਡਾਣ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਗੀਦਾਰਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਗੀਦਾਰਾਂ ਦੀ ਵੱਡੀ ਸ਼ਮੂਲੀਅਤ ਨੇ ਪ੍ਰਦਰਸ਼ਨੀ ਦੀ ਸਫਲਤਾ 'ਤੇ ਮੋਹਰ ਲਗਾਉਂਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਮੇਕ ਆਟੋ ਐਕਸਪੋ ਆਪਣੇ ਟੀਚੇ ਨੂੰ ਪਾਰ ਕਰੇਗੀ | ਉਨ੍ਹਾਂ ਕਿਹਾ ਕਿ ਐਕਸਪੋ-2026 'ਚ ਹਰ ਰੋਜ਼ ਦਰਸ਼ਕਾਂ ਦੀ ਵੱਧ ਰਹੀ ਸ਼ਮੂਲੀਅਤ ਨਾਲ ਜਿੱਥੇ ਪ੍ਰਦਰਸ਼ਕਾਂ ਦੇ ਚਿਹਰਿਆਂ 'ਤੇ ਰੌਣਕ ਝਲਕ ਰਹੀ ਹੈ, ਉਥੇ ਹੀ ਪ੍ਰਦਰਸ਼ਨੀ 'ਚ ਲੱਗਿਆ ਹਰ ਇਕ ਸਟਾਲ ਵਧੀਆ ਆਰਡਰ ਬੁੱਕ ਕਰ ਰਿਹਾ ਹੈ |


ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਲੁਧਿਆਣਾ 'ਚ ਪੂਰਵਾਂਚਲ ਸਨਮਾਨ ਰੈਲੀ ਨੰੂ ਕਰਨਗੇ ਸੰਬੋਧਨ ਅਗਲੀ ਖ਼ਬਰ ਨੌਜਵਾਨ ਡੇਅਰੀ ਧੰਦੇ ਨੂੰ ਅਪਣਾਉਣ ਲਈ ਅੱਗੇ ਆਉਣ-ਵਿਧਾਇਕ ਸੰਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।