14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਵੱਦੀ ਟਕਸਾਲ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਵਿਦਵਾਨਾਂ ਨੇ ਭਰੀ ਹਾਜ਼ਰੀ <br/>

ਅਜੀਤ ਡੈਸਕ 22-02-2026
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਸਵੇਰ ਚÏਥੀ ਵਿੱਦਿਅਕ ਬੈਠਕ ਦੇ ਪ੍ਰਧਾਨਗੀ ਮੰਡਲ ਵਿਚ ਡਾ: ਪਿ੍ਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਡਾ: ਬਲਜਿੰਦਰ ਕÏਰ ਸਾ: ਡਾਇਰੈਕਟਰ ਪੰਜਾਬ ਯੂਨੀਵਰਸਿਟੀ ਰਿਸਰਚ ਸੈਂਟਰ, ਡਾ: ਸੁਖਵਿੰਦਰ ਸਿੰਘ ਲਾਇਲ ਅਤੇ ਗਿਆਨੀ ਸੰਤੋਖ ਸਿੰਘ ਆਸਟੇ੍ਰਲੀਆ, ਡਾ: ਪਰਮਜੀਤ ਕÏਰ ਗਿੱਲ ਮੁਖੀ ਰਾਜਨੀਤਿਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਨਿਧੜਕਤਾ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਗੁਰਬਾਣੀ, ਸਿੱਖ ਇਤਿਹਾਸ ਸਬੰਧੀ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਡਾ: ਪਿਆਰੇ ਲਾਲ ਗਰਗ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ | ਪ੍ਰਧਾਨਗੀ ਸ਼ਬਦਾਂ ਦੀ ਸਾਂਝ ਪਾਉਂਦੀਆਂ ਉਨ੍ਹਾਂ ਦਸਮੇਸ਼ ਪਿਤਾ ਦੀ ਬਾਣੀ ਜਾਪ ਸਾਹਿਬ ਅਤੇ ਅਕਾਲ ਉਸਤਤ ਵਿਚਲੀਆਂ ਬਾਣੀਆਂ ਦੇ ਹਵਾਲੇ ਨਾਲ ਕਿਹਾ ਕਿ ਜਿੱਥੋਂ ਤੱਕ ਜੀਵਨ ਜਾਚ ਦਾ ਸਬੰਧ ਹੈ, ਸਤਗੁਰੂਆਂ ਨੇ ਦੋ ਵਿਸ਼ੇਸ਼ ਗੱਲਾਂ ਕਹੀਆਂ, ਪਹਿਲੀ ਇਹ ਕਿ ਪਰਮੇਸ਼ਰ, ਪ੍ਰੇਮ ਸਰੂਪ ਹੈ ਤੇ ਉਚ ਅਨੁਰਾਗ ਬਣ ਕੇ ਹੀ ਜਗਤ ਦੇ ਬਾਗ਼ ਵਿਚ ਮਹਿਕ ਪੈਦਾ ਕਰ ਰਿਹਾ ਹੈ, ਫਿਰ ਉਸ ਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਸਿਰਫ਼ ਦਿਖਾਵੇ ਦੇ ਹਨ | ਇਸ ਦÏਰਾਨ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਹਾਜ਼ਰੀ ਨਾਲ ਸਾਂਝੇ ਕੀਤੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਿਆਨਾਂ ਲਈ ਸ਼ਬਦ ਥੁੜਦੇ ਹਨ, ਸ਼ਬਦਾਂ 'ਚ ਸੰਕੋਚਿਆ ਨਹੀਂ ਜਾ ਸਕਦਾ ¢ ਅੱਜ ਦੀ ਕਾਨਫ਼ਰੰਸ 'ਚ ਵਿਦਵਾਨ ਬੁਲਾਰਿਆਂ ਅਤੇ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਕੀਤਾ ਅੱਜ ਦੂਜੇ ਦਿਨ ਦੀ ਕਾਨਫ਼ਰੰਸ ਧਰਮ ਖੇਤਰ ਦੇ ਵਿਦਿਆਰਥੀਆਂ ਖੋਜਾਰਥੀਆਂ ਅਤੇ ਸ਼ਰਧਾਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ¢ ਇਸ ਮੌਕੇ ਡਾ: ਹਰਜਿੰਦਰ ਸਿੰਘ ਰੋਜ਼, ਡਾ: ਸਤੀਸ਼ ਕੁਮਾਰ ਸ਼ਰਮਾ, ਡਾ: ਗੁਰਚਰਨ ਸਿੰਘ ਸੱਗੂ ਇੰਗਲੈਂਡ, ਪ੍ਰੋ: ਹਿੰਮਤ ਸਿੰਘ, ਡਾ: ਗੁਰਦੀਪ ਕੌਰ, ਡਾ: ਅਮਰਿੰਦਰ ਸਿੰਘ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਲੱਖਾਂ ਦੀ ਹੈਰੋਇਨ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ 'ਪੰਜਾਬ ਬਚਾਓ' ਰੈਲੀਆਂ ਲਈ ਨÏਜਵਾਨਾਂ 'ਚ ਭਾਰੀ ਉਤਸ਼ਾਹ-ਕਾਉਂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।