13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਾਬ ਟੀ. ਐਨ. ਏ. ਆਈ. ਵਿਚ ਨਰਸਿੰਗ ਸਿਮੂਲੇਸ਼ਨ ਲੈਬ ਦੀ ਸਥਾਪਨਾ ਜਲਦ ਹੋਵੇਗੀ-ਐਨੀ ਕੁਮਾਰ <br/>

ਟ੍ਰੇਨਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਰਾਸ਼ਟਰੀ ਪ੍ਰਧਾਨ ਐਨੀ ਕੁਮਾਰ, ਸਕੱਤਰ ਜਨਰਲ ਐਵਲਿਨ ਕੰਨਨ ਨੂੰ ਟੀ.ਐਨ.ਏ. ਆਈ ਪੰਜਾਬ ਦੇ ਦਫਤਰ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕਰਦੇ ਹੋਏ ਪੰਜਾਬ ਦੇ ਅਹੁਦੇਦਾਰ | ਅਜੀਤ ਤਸਵੀਰ <br/> 02-02-2026
ਲੁਧਿਆਣਾ, 1 ਫਰਵਰੀ (ਡਾ. ਤਰਲੋਚਨ ਸਿੰਘ)-ਟ੍ਰੇਨਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਪੰਜਾਬ ਰਾਜ ਇਕਾਈ ਵਲੋਂ ਲੁਧਿਆਣਾ ਸਥਿਤ ਆਪਣੇ ਦਫ਼ਤਰ ਵਿਚ ਇਕ ਆਧੁਨਿਕ ਨਰਸਿੰਗ ਸਿਮੂਲੇਸ਼ਨ ਲੈਬ ਸਥਾਪਿਤ ਕੀਤੀ ਜਾ ਰਹੀ ਹੈ | ਇਸ ਲੈਬ ਦਾ ਮੁੱਖ ਉਦੇਸ਼ ਰਾਜ ਦੀਆਂ ਨਰਸਾਂ ਅਤੇ ਨਰਸਿੰਗ ਵਿਦਿਆਰਥੀਆਂ ਦੇ ਕਲੀਨਿਕਲ ਹੁਨਰਾਂ ਨੂੰ ਮਜ਼ਬੂਤ ਕਰਨਾ ਹੈ | ਇਸ ਸਬੰਧ ਵਿਚ ਟੀ.ਐਨ. ਏ.ਆਈ ਮੁੱਖ ਦਫ਼ਤਰ, ਨਵੀਂ ਦਿੱਲੀ ਤੋਂ ਰਾਸ਼ਟਰੀ ਪ੍ਰਧਾਨ ਐਨੀ ਕੁਮਾਰ ਅਤੇ ਸਕੱਤਰ ਜਨਰਲ ਐਵਲਿਨ ਕੰਨਨ ਨੇ ਬੀਤੇ ਦਿਨੀਂ ਟੀ. ਐਨ.ਏ.ਆਈ ਕਮੇਟੀ ਨੇ ਪੰਜਾਬ ਰਾਜ ਦਫ਼ਤਰ ਦਾ ਦੌਰਾ ਕੀਤਾ | ਇਸ ਮੌਕੇ ਪੰਜਾਬ ਪ੍ਰਧਾਨ ਡਾ. ਹਰਮੀਤ ਕੌਰ ਕੰਗ ਅਤੇ ਸਕੱਤਰ ਡਾ. ਪ੍ਰਭਜੋਤ ਕੌਰ ਨੇ ਰਾਸ਼ਟਰੀ ਅਧਿਕਾਰੀਆਂ ਨਾਲ ਸਿਮੂਲੇਸ਼ਨ ਲੈਬ ਦੀ ਯੋਜਨਾ ਅਤੇ ਲਾਗੂ ਕਰਨ ਸੰਬੰਧੀ ਵਿਸਤਿ੍ਤ ਚਰਚਾ ਕੀਤੀ | ਇਹ ਦੌਰਾ ਪ੍ਰਸਤਾਵਿਤ ਸਿਮੂਲੇਸ਼ਨ ਲੈਬ ਦੀ ਸਥਾਪਨਾ ਲਈ ਟੀ.ਐਨ.ਏ.ਆਈ ਪੰਜਾਬ ਰਾਜ ਦਫ਼ਤਰ ਦੀ ਇਮਾਰਤ ਦੀ ਸਮੀਖਿਆ ਕਰਨ ਲਈ ਕੀਤਾ ਗਿਆ, ਜਿਸ ਨਾਲ ਪੰਜਾਬ ਵਿਚ ਹੁਨਰ-ਆਧਾਰਿਤ ਨਰਸਿੰਗ ਸਿੱਖਿਆ ਅਤੇ ਪ੍ਰੈਕਟੀਕਲ ਟ੍ਰੇਨਿੰਗ ਨੂੰ ਮਜ਼ਬੂਤ ਕੀਤਾ ਜਾ ਸਕੇ | ਇਹ ਸਿਮੂਲੇਸ਼ਨ ਲੈਬ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿਚ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ | ਰਾਸ਼ਟਰੀ ਅਧਿਕਾਰੀਆਂ ਨੇ ਹੋਈ ਪ੍ਰਗਤੀ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਸੰਤੋਸ਼ ਜਤਾਇਆ |

ਪਿਛਲੀ ਖ਼ਬਰ ਜਸਦੇਵ ਨਗਰ ਨਿਵਾਸੀਆਂ ਵਲੋਂ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਦਾ ਸਨਮਾਨ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।