28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਮਸਾ ਐਕਸਪੋ-2026 ਵਿਚ 6 ਤੋਂ 9 ਫਰਵਰੀ ਤੱਕ ਲੱਗੇਗਾ ਟੈਕਸਟਾਈਲ ਟੈਕਨਾਲੋਜੀ ਦਾ 'ਮਹਾਕੁੰਭ' <br/>

ਅਜੀਤ ਡੈਸਕ 01-02-2026
ਲੁਧਿਆਣਾ, 31 ਜਨਵਰੀ (ਜਤਿੰਦਰ ਭੰਬੀ)-ਟੈਕਸਟਾਈਲ ਉਦਯੋਗ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਗਮਸਾ ਮਸ਼ੀਨਰੀ ਮੈਨੰੂਫੈਕਚਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ (ਗਮਸਾ) ਵਲੋਂ ਗਮਸਾ ਐਕਸਪੋ-2026 ਪ੍ਰਦਰਸ਼ਨੀ 6 ਤੋਂ 9 ਫਰਵਰੀ ਤੱਕ ਬਹਾਦਰ ਕੇ ਰੋਡ ਸਥਿਤ ਦਾਣਾ ਮੰਡੀ ਵਿਚ ਲਗਾਈ ਜਾ ਰਹੀ ਹੈ | ਇਸ ਚਾਰ ਰੋਜ਼ਾ ਐਕਸਪੋ ਵਿਚ ਟੈਕਨੌਲੋਜੀ, ਨਵੀਨਤਾ ਅਤੇ ਉਤਪਾਦਨ ਕੁਸ਼ਲਤਾ ਦਾ ਵਿਸ਼ਾਲ ਪ੍ਰਦਰਸ਼ਨ ਇਕੋ ਛੱਤ ਹੇਠ ਦੇਖਣ ਨੂੰ ਮਿਲੇਗਾ | ਗਮਸਾ ਦੇ ਚੇਅਰਮੈਨ ਰਾਮ ਕਿ੍ਸ਼ਨ ਨੇ ਦੱਸਿਆ ਕਿ ਗਮਸਾ ਐਕਸਪੋ-2026 ਨਾਲ ਨਾ ਸਿਰਫ਼ ਘਰੇਲੂ ਟੈਕਸਟਾਈਲ ਉਦਯੋਗ ਨੂੰ ਮਜ਼ਬੂਤੀ ਮਿਲੇਗੀ, ਸਗੋਂ ਨਿਰਯਾਤ ਵਧਾਉਣ ਅਤੇ ਰੋਜ਼ਗਾਰ ਸਿਰਜਣ ਵਿਚ ਵੀ ਵੱਡਾ ਯੋਗਦਾਨ ਮਿਲੇਗਾ | ਪ੍ਰਬੰਧਕਾਂ ਅਨੁਸਾਰ ਇਹ ਐਕਸਪੋ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਐਡਵਾਂਸ ਐਕਸਪੋ ਸਾਬਤ ਹੋਵੇਗੀ, ਜਿਸ ਵਿਚ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਪ੍ਰਸਿੱਧ ਗਾਰਮੈਂਟ ਮਸ਼ੀਨਰੀ ਕੰਪਨੀਆਂ ਹਿੱਸਾ ਲੈਣਗੀਆਂ, ਜੋ ਟੈਕਸਟਾਈਲ ਉਦਯੋਗ ਲਈ ਨਵੀਨਤਮ ਅਤੇ ਅਤਿਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਕਰਨਗੀਆਂ | ਇਸ ਦੇ ਨਾਲ ਹੀ ਟੈਕਨੀਕਲ ਐਕਸਪਰਟਸ, ਉਦਯੋਗਿਕ ਆਗੂ ਅਤੇ ਦੇਸ਼-ਵਿਦੇਸ਼ ਤੋਂ ਆਏ ਖਰੀਦਦਾਰ ਵੀ ਐਕਸਪੋ ਦਾ ਹਿੱਸਾ ਬਣਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਗਮਸਾ ਐਕਸਪੋ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਟੈਕਸਟਾਈਲ ਉਦਯੋਗ 'ਚ ਕੱਪੜੇ ਦੀ ਧਾਗੇ ਤੋਂ ਪ੍ਰੋਸੈਸਿੰਗ ਲੈ ਕੇ ਫਿਨਿਸ਼ਿੰਗ ਗਾਰਮੈਂਟ ਦੇ ਨਿਰਮਾਣ ਤੱਕ ਦੀ ਹਰ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਮੌਜੂਦ ਹੋਣਗੀਆਂ, ਜਿਸ ਵਿਚ ਸਰਕੁਲਰ ਨਿਟਿੰਗ ਮਸ਼ੀਨਾਂ, ਕਲਰ ਨਿਟਿੰਗ, ਕਢਾਈ ਅਤੇ ਸਿਲਾਈ ਮਸ਼ੀਨਾਂ, ਡਾਇੰਗ ਅਤੇ ਫਿਨਿਸ਼ਿੰਗ ਉਪਕਰਨ, ਬਾਇਲਰ, ਸਟੀਮ ਪੈੱ੍ਰਸ, ਟੈਕਸਟਾਈਲ ਡਰਾਇਰ, ਡਾਈ-ਕਲੀਨਿੰਗ ਸਿਸਟਮ, ਪ੍ਰੋਸੈਸਿੰਗ ਮਸ਼ੀਨਰੀ, ਏਅਰ ਕੰਪ੍ਰੈਸ਼ਰ ਅਤੇ ਹੋਰ ਸਹਾਇਕ ਉਪਕਰਨ ਐਕਸਪੋ ਦੇ ਮੁੱਖ ਖਿੱਚ ਦਾ ਕੇਂਦਰ ਹੋਣਗੇ | ਗਮਸਾ ਦੇ ਪ੍ਰਧਾਨ ਗੁਰਜੀਤ ਸਿੰਘ ਕੇਪੀ ਨੇ ਕਿਹਾ ਕਿ ਗਮਸਾ ਐਕਸਪੋ ਹੁਣ ਸਿਰਫ਼ ਇਕ ਪ੍ਰਦਰਸ਼ਨੀ ਨਹੀਂ ਰਹੀ, ਸਗੋਂ ਇਹ ਭਾਰਤੀ ਟੈਕਸਟਾਈਲ ਉਦਯੋਗ ਲਈ ਭਵਿੱਖ ਦਾ ਰੋਡਮੈਪ ਤਿਆਰ ਕਰਨ ਵਾਲਾ ਮੰਚ ਬਣ ਚੁੱਕੀ ਹੈ | ਗਮਸਾ ਦੇ ਜਨਰਲ ਸਕੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਐਕਸਪੋ ਵਿਚ ਏਸ਼ੀਆ ਅਤੇ ਯੂਰਪ ਦੀਆਂ ਅੰਤਰਰਾਸ਼ਟਰੀ ਟੈਕਨੌਲੋਜੀ ਮਸ਼ੀਨਾਂ ਪੇਸ਼ ਕੀਤੀਆਂ ਜਾਣਗੀਆਂ | ਗਮਸਾ ਐਕਸਪੋ ਦਾ ਮੁੱਖ ਉਦੇਸ਼ ਟੈਕਨੌਲੋਜੀ ਨੂੰ ਸਿੱਧਾ ਫ਼ੈਕਟਰੀ ਫਲੋਰ ਤੱਕ ਪਹੁੰਚਾਉਣਾ ਅਤੇ ਭਾਰਤੀ ਟੈਕਸਟਾਈਲ ਉਦਯੋਗ ਦੀ ਗੁਣਵੱਤਾ ਅਤੇ ਉਤਪਾਦਨ ਸਮਰੱਥਾ ਨੂੰ ਨਵੀਆਂ ਉਚਾਈਆਂ ਤੱਕ ਲਿਜਾਉਣਾ ਹੈ |

ਪਿਛਲੀ ਖ਼ਬਰ ਹਲਵਾਰਾ ਏਅਰਪੋਰਟ ਨਾਲ ਲੁਧਿਆਣਾ ਨੰੂ ਮਿਲੀ ਉਦਯੋਗਿਕ ਤਰੱਕੀ ਦੀ ਨਵੀਂ ਦਿਸ਼ਾ-ਭਾਜਪਾ ਆਗੂ <br/> ਅਗਲੀ ਖ਼ਬਰ ਮਾਤਾ ਸ਼ਸ਼ੀ ਬਾਲਾ ਨੂੰ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।